Navjot Sidhu: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੰਜਾਬ ਦੇ ਧਾਰਮਿਕ ਤੇ ਸਿਆਸੀ ਹਲਕਿਆਂ ਵਿੱਚ ਪਾਰਾ ਚੜ੍ਹਿਆ ਹੋਇਆ ਹੈ। ਇੱਕ ਪਾਸੇ ਗੁਰਬਾਣੀ ਦੇ ਪ੍ਰਸਾਰਣ ਲਈ ਗੁਰਦੁਆਰਾ ਐਕਟ ਵਿੱਚ ਸੋਧ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਉਪਰ ਖਾਸ ਚੈਨਲ ਨੂੰ ਲਾਭ ਪਹੁੰਚਾਉਣ ਲਈ ਗੁਰਬਾਣੀ ਦਾ ਵਪਾਰੀਕਰਨ ਦੇ ਦੋਸ਼ ਲੱਗ ਰਹੇ ਹਨ।


ਹੁਣ ਇਸ ਜੰਗ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਵੀ ਕੁੱਦ ਪਏ ਹਨ। ਉਨ੍ਹਾਂ ਨੇ ਟਵੀਟ ਕਰਕੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਸਰਬ ਸਾਂਝੀ ਬਾਣੀ ਸਭ ਲਈ ਹੈ। ਇਹ ਇੱਕ ਚੈਨਲ ਦੇ ਵਪਾਰੀਕਰਨ ਲਈ ਸੀਮਤ ਨਹੀਂ ਕੀਤੀ ਜਾ ਸਕਦੀ। ਇਹ ਸਭ ਲਈ ਹਰ ਚੈਨਲ ’ਤੇ ਮੁਫਤ ਹੋਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Punjab News: ਮੰਡੀਆ 'ਚ ਐਮਐਸਪੀ 'ਤੇ ਨਹੀਂ ਵਿਕ ਰਹੀ ਮੱਕੀ ਤੇ ਮੂੰਗੀ ਦੀ ਫਸਲ, ਸਰਕਾਰ ਨਾਲ ਮੀਟਿੰਗ ਮਗਰੋਂ ਕਿਸਾਨਾਂ ਦੀ ਚੇਤਾਵਨੀ


ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ ਕਿ ਸਿੱਖ ਧਰਮ ਵਿਸ਼ਵ-ਵਿਆਪੀ ਭਾਈਚਾਰਕ ਸਾਂਝ ਲਈ ਖੜ੍ਹਾ ਹੈ…ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬਿਨ੍ਹਾਂ ਜਾਤ, ਰੰਗ, ਨਸਲ ਜਾਂ ਧਰਮ ਦੇ ਭੇਦਭਾਵ ਦੇ ਸਾਰਿਆਂ ਲਈ ਖੁੱਲ੍ਹੇ ਹਨ….ਦੁਨੀਆ ਭਰ ਵਿਚ ਲੰਗਰ ਸੇਵਾ ਕੋਈ ਵਿਤਕਰਾ ਨਹੀਂ ਕਰਦੀ....ਬਾਬਾ ਨਾਮ ਦੇਵ ਜੀ ਜੋ “ਵਿੱਠਲ ਵਿੱਠਲ” ਦਾ ਜਾਪ ਕਰਦੇ ਸੀ , ਬਾਬਾ ਫਰੀਦ ਜੀ, ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਥਾਨ ਮਿਲਦਾ ਹੈ….ਕੋਈ ਵਿਤਕਰਾ ਨਹੀਂ ……ਜਗਤ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਸਾਰ ਸੰਸਾਰ ਦਾ ਕਲਿਆਣ ਹੈ, “ਸਰਬੱਤ ਦਾ ਭਲਾ”…. ਕੋਈ ਵਿਤਕਰਾ ਨਹੀਂ……. ਖਾਲਸੇ ਦੀ ਸਥਾਪਨਾ - ਸ੍ਰੀ ਅਨੰਦਪੁਰ ਸਾਹਿਬ…… ਕੋਈ ਵਿਤਕਰਾ ਨਹੀਂ…….ਗੁਰੂ ਸਾਹਿਬ ਦਾ ਮਹਾਵਾਕ “ਮਾਨਸ ਕੀ ਜਾਤ ਸਭੇ ਏਕੈ ਪਹਿਚਾਨ ਬੋ”………. ਕੋਈ ਵਿਤਕਰਾ ਨਹੀਂ


ਸਰਬ ਸਾਂਝੀ ਬਾਣੀ, ਸਭ ਲਈ ਇਕ, ਇਕ ਚੈਨਲ ਦੇ ਵਪਾਰੀਕਰਨ ਲਈ ਸੀਮਤ, ਨਹੀਂ ਕੀਤੀ ਜਾ ਸਕਦੀ ... ਇਹ ਸਭ ਲਈ, ਹਰ ਚੈਨਲ ’ਤੇ ਮੁਫਤ ਹੋਣੀ ਚਾਹੀਦੀ ਹੈ ... ‘ਸਰਬੱਤ ਦਾ ਭਲਾ’, ਵਿਸ਼ਵ ਦੇ ਕਲਿਆਣ ਨੂੰ ਧਿਆਨ ਵਿਚ ਰੱਖਦੇ ਹੋਏ, ਜਗਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ .….. ਮਨੁੱਖਤਾ ਦੀ ਭਲਾਈ ਲਈ ਐਕਟਾਂ ਚ ਬਦਲਾਵ ਦੀ ਲੋੜ ਹੈ…………. ਇਹ ਵਿਤਕਰਾ ਕਿਉਂ???