ਚੰਡੀਗੜ੍ਹ: ਦੇਸ਼ ਦੇ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀਆਂ 'ਚੋਂ ਇੱਕ ਸਰਦਾਰਾ ਸਿੰਘ ਜੌਹਲ ਮੁਤਾਬਕ ਨਵੇਂ ਖੇਤੀ ਕਾਨੂੰਨ ਲਾਹੇਵੰਦ ਹਨ। ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਾਂਟਰੈਕਟ ਖੇਤੀ ਬਾਰੇ ਬੋਲਦਿਆਂ ਕਿਹਾ ਕਿ ਠੇਕੇ ਦੀ ਖੇਤੀ ਸ਼ੁਰੂ ਵਿੱਚ ਪੰਜਾਬ ਵਿੱਚ 2002-03 ਵਿੱਚ ਅਸਫਲ ਰਹੀ, ਕਿਉਂਕਿ ਖੇਤੀਬਾੜੀ ਦੇ ਉਤਪਾਦਨ ਦੌਰਾਨ ਹੋਏ ਨੁਕਸਾਨ ਦੇ ਬਾਵਜੂਦ ਕਿਸਾਨੀ ਦਾ ਬੀਮਾ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਨਵਾਂ ਇਕਰਾਰਨਾਮਾ ਕਾਨੂੰਨ ਪੰਜਾਬ ਸਰਕਾਰ ਦੇ 2013 ਦੇ ਐਕਟ ਦੀ ਇੱਕ ਨਕਲ ਹੈ।


ਜੌਹਲ ਨੇ ਕਿਹਾ ਖੇਤੀ ਕਾਨੂੰਨਾਂ 'ਚ ਸ਼ਾਨਦਾਰ ਪ੍ਰਬੰਧ ਹਨ ਜਿਵੇਂ ਕੋਈ ਗਿਰਵੀਨਾਮਾ, ਸਖਤੀ ਆਦਿ ਨਹੀਂ ਹਨ। ਸਾਰੀ ਜਾਣਕਾਰੀ ਤੇ ਮਸ਼ੀਨਰੀ ਠੇਕੇਦਾਰ ਦੁਆਰਾ ਮੁਹੱਈਆ ਕਰਵਾਈ ਜਾਣੀ ਹੈ। ਇਸ ਤੋਂ ਇਲਾਵਾ ਕੁਦਰਤੀ ਕਰੋਪੀ ਜਿਹੇ ਜ਼ੋਖਮ ਵੀ ਠੇਕੇਦਾਰ ਨਾਲ ਸਾਂਝੇ ਕੀਤੇ ਜਾਣਗੇ ਤੇ ਕਿਸਾਨ ਤੇ ਖੇਤ ਸੁਰੱਖਿਅਤ ਹਨ।


ਜੌਹਲ ਨੇ ਕਿਹਾ ਪਰ ਪੰਜਾਬ ਐਕਟ ਅਸਫਲ ਰਿਹਾ ਕਿਉਂਕਿ ਕਿਸੇ ਨੇ ਵੀ ਇਸ 'ਤੇ ਅਮਲ ਨਹੀਂ ਕੀਤਾ। ਇਸ ਨੂੰ ਪ੍ਰੈਕਟਿਸ ਚ ਨਹੀਂ ਲਿਆਂਦਾ। ਉਨ੍ਹਾਂ ਕਿਹਾ ਮੈਂ ਤੇ ਮੇਰਾ ਪਰਿਵਾਰ ਤੇ ਮੈਂ ਅੱਠ ਏਕੜ ਜ਼ਮੀਨ ਵਾਲੇ ਕਿਸਾਨ ਹਾਂ। ਅਸੀਂ ਲੀਜ਼ 'ਤੇ 50-60 ਏਕੜ ਦੀ ਕਾਸ਼ਤ ਕਰਦੇ ਹਾਂ। ਮੇਰੇ ਬੱਚੇ ਕਿਸਾਨ ਹਨ।' ਉਨ੍ਹਾਂ ਕਿਹਾ ਮੇਰੀ ਸਥਿਤੀ ਮਹਾਂਭਾਰਤ ਵਿੱਚ ਅਰਜੁਨ ਵਰਗੀ ਹੈ- ਇਹ ਕਿਸਾਨ ਮੇਰੇ ਬੱਚੇ, ਬਜ਼ੁਰਗ ਤੇ ਭਰਾ ਹਨ, ਉਹ ਤਬਾਹੀ ਦੇ ਰਾਹ 'ਤੇ ਹਨ ਤੇ ਮੈਂ ਉਨ੍ਹਾਂ ਨੂੰ ਮੋੜਨਾ ਚਾਹੁੰਦਾ ਹਾਂ।


ਜੌਹਲ ਨੇ ਕਿਹਾ ਮੈਂ ਪੰਜਾਬ ਵਿੱਚ ਖੇਤੀ ਸੰਕਟ ਦੇ ਹੱਲ ਲਈ ਦੋ ਰਿਪੋਰਟਾਂ ਦਿੱਤੀਆਂ ਹਨ ਪਰ ਕਿਸੇ ਨੇ ਵੀ ਇਸ ਵਿੱਚੋਂ ਇੱਕ ਪੰਨਾ ਨਹੀਂ ਕੱਢਿਆ। ਹੁਣ ਤਕ ਮੈਂ ਕਈ ਵਾਰ ਮੰਤਰੀ ਮੰਡਲ ਦੇ ਸਾਹਮਣੇ ਅੱਧੇ ਘੰਟੇ ਦੀ ਪੇਸ਼ਕਾਰੀ ਦੇਣ ਤੇ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਆਗਿਆ ਦੇਣ ਲਈ ਕਿਹਾ ਹੈ, ਪਰ ਅਜਿਹਾ ਕਦੇ ਨਹੀਂ ਹੋਇਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ