ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ 30 ਅਕਤੂਬਰ ਨੂੰ ਬੇਰਿਹਮੀ ਨਾਲ ਮਾਰੇ ਗਏ ਹਿੰਦੂ ਨੇਤਾ ਦੇ ਕਤਲ ਕੇਸ ਤੋਂ ਪਰਦਾ ਅੱਜ ਉਸ ਵੇਲੇ ਹਟ ਗਿਆ ਜਦੋਂ ਗੈਂਗਸਟਰ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿਮੇਵਾਰੀ ਲੈਂਦਿਆਂ ਇਸ ਦਾ ਕਾਰਨ ਵੀ ਦੱਸਿਆ ਹੈ।


ਸਾਰਜ ਨੇ ਲਿਖਿਆ ਹੈ ਕਿ 30 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਜੋ ਕਤਲ ਹੋਇਆ, ਉਹ ਮੈਂ ਕੀਤਾ ਸੀ ਤਾਂ ਜੋ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ। ਉਸ ਨੇ ਲਿਖਿਆ ਅਸੀਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਪਨ ਸ਼ਰਮਾ ਨੇ ਇੱਕ ਪੁਲਿਸ ਵਾਲੇ ਦੀ ਹੱਤਿਆ ਕਾਰਵਾਈ, ਹਥਿਆਰ ਮੁਹੱਈਆ ਕਰਵਾਏ, ਇਸ ਲਈ ਉਸ ਨੂੰ ਮਾਰਿਆ ਗਿਆ। ਉਸ ਨੇ ਲਿਖਿਆ ਕਿ ਉਹ ਪੁਲਿਸ ਵਾਲਾ ਮੇਰੇ ਦੋਸਤ ਦਾ ਪਿਤਾ ਸੀ ਜੇਕਰ ਯਕੀਨ ਨਹੀਂ ਤਾਂ ਪੁਲਿਸ ਜਾਂਚ ਕਾਰਵਾਈ ਜਾਵੇ। ਸੱਚ ਆਪਣੇ ਆਪ ਸਾਹਮਣੇ ਆ ਜਾਵੇਗਾ।

www.facebook.com/photo.php?fbid=830595470443444&set=a.113101732192825.21297.100004789951609&type=3

ਸਾਰਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਇਸ ਲਈ ਇਸ ਕਤਲ ਨੂੰ ਕਿਸੇ ਧਰਮ ਜਾਂ ਕਿਸੇ ਹੋਰ ਨਾਮ ਨਾਲ ਨਾ ਜੋੜਿਆ ਜਾਵੇ। ਇਹ ਸਾਡੀ ਆਪਸੀ ਰੰਜਿਸ਼ ਸੀ। ਉਸ ਨੇ ਮੀਡੀਆ ਤੱਕ ਨੂੰ ਗ਼ਲਤ ਠਹਿਰਾਉਂਦੀਆਂ ਕਿਹਾ ਜੋ ਮੀਡੀਆ ਵਿੱਚ ਚੱਲ ਰਿਹਾ ਹੈ, ਉਹ ਗ਼ਲਤ ਹੈ। ਇੰਨਾ ਹੀ ਨਹੀਂ ਆਪਣੇ ਖਿਲਾਫ ਅਪਸ਼ਬਦ ਬੋਲਣ ਵਾਲਿਆਂ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ਰਾ ਸੋਚ ਕੇ ਬੋਲੇ ਕਿਉਂਕਿ ਫੋਨ ਸਾਨੂੰ ਵੀ ਟੈਪ ਕਰਵਾਉਣੇ ਆਉਂਦੇ ਹਨ।