Fatehgarh Sahib: ਬਲਾਕ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ। ਬਲਕਾਰ ਸਿੰਘ ਨੇ ਖੰਨਾ ਵਿਖੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕੀਤੀ ਹੈ। ਪਰਿਵਾਰ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ।


ਸਰਪੰਚ ਦੇ ਪਰਿਵਾਰ ਵਾਲਿਆਂ ਤੇ ਸਰਪੰਚ ਯੂਨੀਅਨ ਨੇ ਸਿਆਸੀ ਬਦਲਾਖ਼ੋਰੀ ਦੇ ਦੋਸ਼ ਲਾਏ ਹਨ। ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਪੰਚ ਬਲਕਾਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ 25 ਸਤੰਬਰ ਤੋਂ ਲਾਪਤਾ ਸਨ। ਅੱਜ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਖੰਨਾ ਵਿਖੇ ਪਤਾ ਲੱਗਿਆ ਕਿ ਰੇਲਵੇ ਪੁਲਿਸ ਨੂੰ ਦੋ ਦਿਨ ਪਹਿਲਾਂ ਅਣਪਛਾਤੀ ਲਾਸ਼ ਮਿਲੀ ਸੀ ਜੋ ਉਸ ਦੇ ਪਿਤਾ ਦੀ ਨਿਕਲੀ। ਉਸ ਦੇ ਘਰੋਂ ਸੁਸਾਈਡ ਨੋਟ ਮਿਲਿਆ ਹੈ।


ਉਧਰ, ਸਰਪੰਚ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਬਲਕਾਰ ਸਿੰਘ ਉਸ ਨੂੰ ਫੋਨ ਕਰਕੇ ਦੱਸਦਾ ਸੀ ਕਿ ਉਹ ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਹੈ। ਬਲਕਾਰ ਸਿੰਘ ਨਾਲ ਫੋਨ ਉਪਰ ਹੋਈ ਆਖਰੀ ਗੱਲਬਾਤ ਦੀ ਉਸ ਕੋਲ ਰਿਕਾਰਡਿੰਗ ਵੀ ਹੈ ਜੋ ਪੁਲਿਸ ਨੂੰ ਦਿੱਤੀ ਗਈ ਹੈ। ਯੂਨੀਅਨ ਦੇ ਇੱਕ ਹੋਰ ਆਗੂ ਨੇ ਇਸ ਘਟਨਾ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ।


ਇਹ ਵੀ ਪੜ੍ਹੋ: Punjab: ਅੰਮ੍ਰਿਤਸਰ ਤੋਂ ਬਾਅਦ ਤਰਨ ਤਾਰਨ ਦੀ ਪੁਲਿਸ ਲਵੇਗੀ ਜੱਗੂ ਭਗਵਾਨਪੁਰੀਆ ਦਾ ਰਿਮਾਂਡ, ਟਰਾਂਜਿਟ ਰਿਮਾਂਡ ਲੈਣ ਅੰਮ੍ਰਿਤਸਰ ਪੁੱਜੀ ਤਰਨ ਤਾਰਨ ਪੁਲਿਸ


ਉੱਥੇ ਹੀ ਖੰਨਾ ਜੀਆਰਪੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ ਦੋ ਦਿਨ ਪਹਿਲਾਂ ਮਿਲੀ ਸੀ ਜਿਸ ਦੀ ਪਛਾਣ ਅੱਜ ਹੋਈ ਹੈ। ਮ੍ਰਿਤਕ ਕੋਲੋਂ ਕੋਈ ਕਾਗਜਾਤ ਨਹੀਂ ਮਿਲਿਆ ਜਿਸ ਕਰਕੇ 174 ਦੀ ਕਾਰਵਾਈ ਕੀਤੀ ਗਈ ਹੈ। ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।