ਲੁਧਿਆਣਾ: ਭਵਿਖ 'ਚ ਟਰੈਕਟਰ ਡੀਜ਼ਲ ਨਹੀਂ ਬਲਕਿ ਪਾਣੀ ਨਾਲ ਚੱਲਣਗੇ। ਇਸ 'ਤੇ ਯਕੀਨ ਕਰਨਾ ਭਾਵੇਂ ਥੋੜਾ ਮੁਸ਼ਕਲ ਲੱਗਦਾ ਹੈ, ਪਰ ਵਿਗਿਆਨੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ। ਗੁਜਰਾਤ ਦੇ ਵਿਗਿਆਨੀ ਤੇ ਜਿਮਪੇਕਸ ਬਾਓ ਟੈਕਨੋਲਾਜੀ ਦੇ ਮਾਹਿਰ ਜੈ ਸਿੰਘ ਨੇ ਇਸ ਲਈ ਇੱਕ ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਨੂੰ ਫਰਵਰੀ 'ਚ ਸਭ ਤੋਂ ਪਹਿਲਾਂ ਪੰਜਾਬ 'ਚ ਲਾਂਚ ਕੀਤਾ ਜਾਵੇਗਾ। ਇਸ ਕਿੱਟ ਦੀ ਵਰਤੋਂ ਨਾਲ ਸਿਰਫ਼ ਖੇਤੀ ਦਾ ਖ਼ਰਚਾ ਹੀ ਨਹੀਂ ਘਟੇਗਾ, ਸਗੋਂ ਹਵਾ ਪ੍ਰਦੂਸ਼ਣ ਵੀ ਘੱਟ ਹੋਵੇਗਾ।


35 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਦੇ ਟਰੈਕਟਰ 'ਤੇ ਇਹ ਕਿੱਟ ਲਾਈ ਜਾ ਸਕਦੀ ਹੈ। ਕਿੱਟ ਡੀਜ਼ਲ ਇੰਜਨ ਦੇ ਨਾਲ ਵੱਖ ਤੋਂ ਵੀ ਲਾਈ ਜਾ ਸਕਦੀ ਹੈ। ਪਾਈਪ ਦੇ ਜ਼ਰੀਏ ਇੰਜਨ 'ਚ ਹਾਈਡਰੋਜਨ ਫਿਊਲ ਜਾਵੇਗਾ, ਜੋ ਇੰਜਨ 'ਚ ਦੂਸਰੇ ਫਿਊਲ ਦੀ ਖ਼ਪਤ ਨੂੰ ਵੀ ਘਟਾਏਗਾ ਤੇ ਇੰਜਨ ਨੂੰ ਜ਼ਿਆਦਾ ਤਾਕਤ ਦੇਵੇਗਾ।

ਇਹ ਕਿੱਟ ਐੱਚ 2 ਫੀਊਲ ਸੈੱਲ ਹਾਈਬ੍ਰਿਡ ਸਿਸਟਮ ਨਾਲ ਬਣੀ ਹੈ। ਇਸ ਟੈਕਨੋਲਾਜੀ ਦੇ ਕਈ ਫਾਇਦੇ ਹਨ। ਆਉਣ ਵਾਲੇ ਸਮੇਂ 'ਚ ਕੰਪਨੀ ਵੱਲੋਂ ਇਸ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ 'ਚ ਵਰਤਿਆ ਜਾਵੇਗਾ।