ਚੰਡੀਗੜ੍ਹ: ਦਿੱਲੀ (Delhi) ਤੋਂ ਬਾਅਦ ਪੰਜਾਬ (Punjab) ਵਿੱਚ ਵੀ ਆਮ ਆਦਮੀ ਪਾਰਟੀ (Aam Aadmi Party) ਸਰਕਾਰ ਦੀ ਆਬਕਾਰੀ ਨੀਤੀ ਵਿਵਾਦਾਂ ਵਿੱਚ ਘਿਰ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਕਰੋੜਾਂ ਦਾ ਘਪਲਾ ਹੋਇਆ ਸੀ, ਉਵੇਂ ਹੀ ਪੰਜਾਬ ਵਿੱਚ ਹੋਇਆ ਹੈ। ਸੁਖਬੀਰ ਬਾਦਲ (Sukhbir Singh Badal) ਦੀ ਅਗਵਾਈ ਹੇਠ ਅੱਜ ਅਕਾਲੀ ਦਲ (Akali Dal) ਦਾ ਵਫਦ ਰਾਜਪਾਲ ਬੀਐਲ ਪੁਰੋਹਿਤ (Governor BL Purohit) ਨੂੰ ਮਿਲਿਆ।


ਸੁਖਬੀਰ ਬਾਦਲ (Subkhbir Singh Badal) ਨੇ ਰਾਜਪਾਲ ਬੀਐਲ ਪੁਰੋਹਿਤ (Governor BL Purohit) ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਦਿੱਲੀ ਵਿੱਚ ਐਲਜੀ ਨੇ ਸ਼ਰਾਬ ਘੁਟਾਲੇ ਦੀ ਜਾਂਚ ਕਰਵਾਈ। ਇਸ ਮਗਰੋਂ ਸਬੂਤ ਮਿਲਣ ’ਤੇ ਸੀਬੀਆਈ (CBI) ਨੇ ਕੇਸ ਦਰਜ ਕਰ ਲਿਆ। ਜਿਸ ਤਰ੍ਹਾਂ ਦਿੱਲੀ ਵਿੱਚ ਕਰੋੜਾਂ ਦਾ ਘਪਲਾ ਹੋਇਆ ਸੀ, ਉਵੇਂ ਹੀ ਪੰਜਾਬ ਵਿੱਚ ਹੋਇਆ ਹੈ। ਇਸ ਲਈ ਸੀਬੀਆਈ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਤੋਂ ਜਾਂਚ ਦੀ ਮੰਗ ਕੀਤੀ ਗਈ ਹੈ।


ਸੁਖਬੀਰ ਬਾਦਲ (Subkhbir Singh Badalਨੇ 'ਆਪ' (Aam Aadmi Party) ਸਰਕਾਰ ਨੂੰ ਸਵਾਲ ਪੁੱਛੇ ਕਿ ਥੋਕ ਵਿਕਰੇਤਾ ਦਾ ਮੁਨਾਫਾ 5% ਤੋਂ ਵਧ ਕੇ 10% ਕਰ ਦਿੱਤਾ ਗਿਆ। ਇਹ ਵਧਿਆ ਹੋਇਆ ਲਾਭ 'ਆਪ' ਦੇ ਖਾਤੇ ਵਿੱਚ ਚਲਾ ਗਿਆ। ਥੋਕ ਵਿਕਰੇਤਾ ਦਾ ਮੁਨਾਫਾ ਕਿਉਂ ਵਧਿਆ? ਉਨ੍ਹਾਂ ਕਿਹਾ ਕਿ ਪੰਜਾਬ ਆਬਕਾਰੀ ਦੇ ਵਿੱਤ ਕਮਿਸ਼ਨਰ ਤੇ ਆਬਕਾਰੀ ਕਮਿਸ਼ਨਰ ਦਿੱਲੀ 'ਚ ਮਨੀਸ਼ ਸਿਸੋਦੀਆ ਦੇ ਘਰ ਕਿਉਂ ਗਏ? ਉਨ੍ਹਾਂ ਦੀ ਮੀਟਿੰਗ ਦਿੱਲੀ ਵਿੱਚ ਕਿਉਂ ਹੋਈ? ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ 100 L1 ਯਾਨੀ ਇੰਨੇ ਥੋਕ ਵਿਕਰੇਤਾ ਸਨ। ਹੁਣ ਇਹ ਕੇਵਲ ਇੱਕ ਆਦਮੀ ਨੂੰ ਕਿਉਂ ਦਿੱਤਾ ਗਿਆ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।