Punjab Board News: ਬੋਰਡ ਦਫ਼ਤਰ ਦੀਆਂ ਪ੍ਰੀਖਿਆ ਸ਼ਾਖਾਵਾਂ ਵਲੋਂ ਵੱਖ-ਵੱਖ ਕਾਰਜਾਂ ਸਬੰਧੀ ਸ਼ਡਿਊਲ ਜਾਰੀ ਕਰਨ ਦੇ ਨਾਲ ਇਨ੍ਹਾਂ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਬੋਰਡ ਦੇ ਬੁਲਾਰੇ ਅਨੁਸਾਰ ਬੋਰਡ ਦਫ਼ਤਰ ਦੀਆਂ ਪ੍ਰੀਖਿਆ ਸ਼ਾਖਾਵਾਂ (examination branches) ਵਲੋਂ ਵੱਖ-ਵੱਖ ਕਾਰਜਾਂ ਸਬੰਧੀ ਜਿਵੇਂ ਕਿ ਪ੍ਰੀਖਿਆ ਫਾਰਮ, ਪ੍ਰੀਖਿਆ ਫੀਸ ਭਰਨ ਸਬੰਧੀ ਸੀਸੀਈ/ਆਈਐੱਨਏ ਦੇ ਅੰਕ ਅਪਲੋਡ ਕਰਨ ਸਬੰਧੀ, ਚੌਣਵੇਂ ਵਿਸ਼ੇ ਦੇ ਲਿਖਤੀ ਪ੍ਰਯੋਗੀ ਅੰਕ ਆਨਲਾਈਨ ਅਪਲੋਡ ਕਰਨ ਸਬੰਧੀ, ਪ੍ਰੀਖਿਆਰਥੀਆਂ ਦੇ ਵੇਰਵੇ, ਫੋਟੋ ਵਿਸ਼ਿਆਂ/ਸਟਰੀਮ ਆਦਿ ਦੀਆਂ ਸੋਧਾਂ ਸਬੰਧੀ ਸ਼ਡਿਊਲ ਜਾਰੀ ਕੀਤੇ ਜਾਂਦੇ ਹਨ।

ਹੋਰ ਪੜ੍ਹੋ : ਔਰਤਾਂ ਲਈ ਸੁਨਹਿਰੀ ਮੌਕਾ, ਆਂਗਣਵਾੜੀ ਵਰਕਰਾਂ ਲਈ ਨਿਕਲੀਆਂ 23000 ਤੋਂ ਵੱਧ ਅਸਾਮੀਆਂ

ਇਸ ਵਜ੍ਹਾ ਕਰਕੇ ਨਤੀਜੇ ਘੋਸ਼ਿਤ ਕਰਨ 'ਚ ਆਉਂਦੀ ਦਿੱਕਤ

ਕੁੱਝ ਸਕੂਲ ਬੋਰਡ ਵਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰਦੇ, ਜਿਸ ਕਾਰਨ ਬੋਰਡ ਦਫ਼ਤਰ ਵਲੋਂ ਸਮਾਂਬੱਧ ਕੀਤੇ ਜਾਣ ਵਾਲੇ ਕਾਰਜਾਂ ’ਚ ਖੜੋਤ/ਵਿਘਨ ਪੈਂਦਾ ਹੈ ਅਤੇ ਨਤੀਜਾ ਘੋਸ਼ਿਤ ਕਰਨ ’ਚ ਬੇਲੋੜੀ ਦੇਰੀ ਹੁੰਦੀ ਹੈ। ਜਿਸ ਨਾਲ ਬੋਰਡ ਦਫ਼ਤਰ ਅਤੇ ਆਮ ਪਬਲਿਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੇਕਰ ਕੋਈ ਸਕੂਲ ਸ਼ਡਿਊਲ ਅਨੁਸਾਰ ਕੰਮ ਨਹੀਂ ਕਰਗੇ ਤਾਂ ਇਸ ਅਣਗਹਿਲੀ ਲਈ ਸਕੂਲ ਹੀ ਜ਼ਿੰਮੇਵਾਰ ਹੋਏਗਾ 

ਅਕਾਦਮਿਕ ਸਾਲ 2024-25 ਦੌਰਾਨ ਵੀ ਦਫ਼ਤਰ ਵਲੋਂ ਵੱਖ-ਵੱਖ ਕਾਰਜਾਂ ਲਈ ਸ਼ਡਿਊਲ ਨਿਰਧਾਰਿਤ ਕੀਤੇ ਜਾ ਰਹੇ ਹਨ, ਜਿਸ ’ਚ ਸਕੂਲਾਂ ਨੂੰ ਕਾਰਜ ਮੁਕੰਮਲ ਕਰਨ ਲਈ ਉਚਿਤ ਸਮਾਂ ਦਿੱਤਾ ਜਾ ਰਿਹਾ ਹੈ। ਸ਼ਡਿਊਲ ਜਾਰੀ ਕਰਨ ਉਪਰੰਤ ਇਸ ਦੀ ਸੂਚਨਾ ਸਕੂਲਾਂ ਦੀ ਲਾਗ-ਇੰਨ ਆਈਡੀ ਅਤੇ ਬੋਰਡ ਦਫ਼ਤਰ ਦੀ ਵੈੱਬ-ਸਾਈਟ ’ਤੇ ਉਪਲੱਬਧ ਹੋਵੇਗੀ, ਜੇਕਰ ਕਿਸੇ ਸੰਸਥਾ/ਸਕੂਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਦੀ ਸਾਰੀ ਅਣਗਹਿਲੀ ਲਈ ਸਕੂਲ ਜ਼ਿੰਮੇਵਾਰ ਹੋਵੇਗਾ। ਅਜਿਹੀ ਸੂਰਤ ’ਚ ਬੋਰਡ ਨਾਲ ਸਬੰਧਤ ਐਸੋਸੀਏਟਡ/ਐਫੀਲਿਏਟਡ ਸੰਸਥਾਵਾਂ ਵਿਰੁੱਧ ਐਫੀਲਿਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਕੇਸਾਂ ’ਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ/ ਐਲੀਮੈਂਟਰੀ) ਨੂੰ ਲਿਖ ਕੇ ਭੇਜਿਆ ਜਾਵੇਗਾ।

 

ਹੋਰ ਪੜ੍ਹੋ : ਮੁਕੇਸ਼ ਅੰਬਾਨੀ ਦਾ ਦੀਵਾਲੀ ਦਾ ਤੋਹਫਾ! ਸਿਰਫ਼ 13 ਹਜ਼ਾਰ ਰੁਪਏ 'ਚ ਘਰ ਲਿਆ ਸਕਦੇ ਹੋ iPhone 16; ਜਾਣੋ ਇਸ ਕਮਾਲ ਦੀ ਸਕੀਮ ਬਾਰੇ