Punjab News: ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਨੂੰ ਲੈਕੇ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਦੇ ਸਕੂਲ ਭਲਕੇ ਤੋਂ 9 ਵਜੇ ਤੋਂ ਖੁੱਲ੍ਹਿਆ ਕਰਨਗੇ ਅਤੇ ਪ੍ਰਾਈਮਰੀ ਸਕੂਲਾਂ ਵਿੱਚ 3 ਵਜੇ ਛੁੱਟੀ ਹੋਵੇਗੀ। ਇਸ ਦੇ ਨਾਲ ਹੀ ਹਾਈ ਅਤੇ ਸਕੈਂਡਰੀ ਸਕੂਲਾਂ ਵਿੱਚ 3.20 ਵਜੇ ਛੁੱਟੀ ਹੋਵੇਗੀ।
ਦੱਸ ਦਈਏ ਕਿ ਬੀਤੇ ਦਿਨੀਂ ਕੜਾਕੇ ਦੀ ਠੰਡ਼ ਪੈ ਰਹੀ ਸੀ, ਜਿਸ ਕਰਕੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ। ਹੁਣ ਕੱਲ੍ਹ ਤੋਂ ਠੰਡੇ ਮੌਸਮ ਤੋਂ ਰਾਹਤ ਮਿਲੀ ਹੈ, ਜਿਸ ਤੋਂ ਬਾਅਦ ਹੁਣ ਫਿਰ ਸਕੂਲ ਜਾਣ ਅਤੇ ਆਉਣ ਦਾ ਸਮਾਂ ਬਦਲ ਦਿੱਤਾ ਗਿਆ ਹੈ।