ਏਬੀਪੀ ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ, ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹਣ ਲਈ SIT ਦਾ ਗਠਨ
ਏਬੀਪੀ ਸਾਂਝਾ | 28 May 2020 09:31 PM (IST)
ਬੀਜ ਘੁਟਾਲੇ ਮਾਮਲੇ 'ਚ ਏਬੀਪੀ ਨਿਊਜ਼ ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ।
ਚੰਡੀਗੜ੍ਹ: ਬੀਜ ਘੁਟਾਲੇ ਮਾਮਲੇ 'ਚ ਏਬੀਪੀ ਨਿਊਜ਼ ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ।ਐਸਆਈਟੀ ਵਿੱਚ ਲੁਧਿਆਣਾ ਦੇ ਏਡੀਸੀਪੀ, ਏਸੀਪੀ ਅਤੇ ਐਸਐਚਓ ਡਵੀਜ਼ਨ ਨੰਬਰ -5 ਦੇ ਨਾਲ-ਨਾਲ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਸ਼ਾਮਲ ਹੋਣਗੇ। ਦਰਅਸਲ, ਪੰਜਾਬ ਵਿੱਚ ਝੋਨੇ ਦੇ ਬੀਜਾਂ ਵਿੱਚ ਵੱਡਾ ਘੁਟਾਲਾ ਹੋਇਆ ਹੈ। 70 ਰੁਪਏ ਕਿਲੋ ਵਿਕਣ ਵਾਲਾ ਬੀਜ ਪੰਜਾਬ ਦੇ ਕਿਸਾਨਾਂ ਨੂੰ 200 ਰੁਪਏ ਕਿੱਲੋ ਖੁੱਲੇ ਬਾਜ਼ਾਰ ਵਿੱਚ ਬਿਨਾਂ ਮਨਜ਼ੂਰੀ ਵੇਚਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਇਸ ਬੀਜ ਦੀਆਂ ਦੋ ਕਿਸਮਾਂ PR 128 ਅਤੇ PR 129 ਦੀਆਂ ਦੋਵਾਂ ਕਿਸਮਾਂ ਨੂੰ ਅਜੇ ਤੱਕ ਬਾਜ਼ਾਰ ਵਿੱਚ ਵੇਚਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਸੀ। ਪਰ ਕੈਪਟਨ ਸਰਕਾਰ ਦੇ ਮੰਤਰੀ ਦੇ ਨੇੜਲੇ ਸੀਡ ਸਪਲਾਇਰ ਨੇ ਸੈਂਕੜੇ ਕੁਇੰਟਲ ਬੀਜ ਦੁਕਾਨਾਂ ਤੇ ਸਪਲਾਈ ਕਰ ਦਿੱਤਾ।ਇਸ ਮਾਮਲੇ 'ਚ ਲੁਧਿਆਣਾ 'ਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ।ਹੁਣ ਐਸਆਈਟੀ ਇਸ ਘੁਟਾਲੇ ਦੀਆਂ ਪਰਤਾਂ ਨੂੰ ਖੋਲ੍ਹੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ