ਚੰਡੀਗੜ੍ਹ: ਪੰਜਾਬ ਦੇ ਅੰਮ੍ਰਿਤਸਰ 'ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਸਿੱਖ ਫਾਰ ਜਸਟਿਸ (SFJ) ਨੇ ਦੋਸ਼ੀ ਸੰਦੀਪ ਸਿੰਘ ਨੂੰ 10 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪੋਸਟ ਕਰਕੇ ਐਲਾਨ ਕੀਤਾ ਹੈ ਕਿ ਇਹ ਪੈਸੇ ਸੰਦੀਪ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਹਿੰਦੂ ਨੇਤਾ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ ਉਨ੍ਹਾਂ ਦਾ ਕੁਝ ਦੇਰ 'ਚ ਸਸਕਾਰ ਕੀਤਾ ਜਾਏਗਾ। ਅੰਤਿਮ ਸੰਸਕਾਰ ਤੋਂ ਪਹਿਲਾਂ ਪੰਨੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦਿੱਤੀ। ਪੰਨੂ ਨੇ ਕਿਹਾ ਕਿ ਸੰਦੀਪ ਅੱਤਵਾਦੀ ਨਹੀਂ ਹੈ। ਉਸ ਨੇ ਪੰਜ ਗੋਲੀਆਂ ਚਲਾਈਆਂ ਜੋ ਹਿੰਦੂ ਨੇਤਾ ਸੂਰੀ ਨੂੰ ਲੱਗੀਆਂ। ਸਿਆਸੀ ਚਿਹਰੇ ਦੀ ਹੱਤਿਆ ਦਾ ਮਤਲਬ ਅੱਤਵਾਦ ਨਹੀਂ ਹੁੰਦਾ। ਉਸ ਨੇ ਕਿਸੇ ਜਨਤਕ ਥਾਂ 'ਤੇ ਬੰਬ ਨਹੀਂ ਸੁੱਟਿਆ।
ਪੰਨੂ ਨੇ ਐਲਾਨ ਕੀਤਾ ਹੈ ਕਿ SFJ ਸੰਦੀਪ ਸਿੰਘ ਦੇ ਨਾਲ ਹੈ। 2% ਸਿੱਖਾਂ ਨਾਲ ਛੇੜਛਾੜ ਦੀ ਗੱਲ ਕਰਨ ਵਾਲੇ ਹਿੰਦੂ ਨੇਤਾ ਨੂੰ ਮਾਰਨਾ ਗਲਤ ਨਹੀਂ ਹੈ। ਸੰਦੀਪ ਨੂੰ ਇਨਸਾਫ ਦਿਵਾਉਣ ਲਈ SFJ ਮਦਦ ਕਰੇਗੀ। ਇਸ ਲਈ ਉਹ ਸੰਦੀਪ ਸਿੰਘ ਨੂੰ 10 ਲੱਖ ਰੁਪਏ ਦੇਣਗੇ, ਤਾਂ ਜੋ ਉਹ ਕਾਨੂੰਨੀ ਲੜਾਈ ਲੜ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ