ਕਪੂਰਥਲਾ: ਸਥਾਨਕ ਪੁਲਿਸ ਨੇ ਸਿੱਖ ਫ਼ਾਰ ਜਸਟਿਸ ਦੇ ਐਕਟਿਵ ਮੈਂਬਰ ਜੋਗਿੰਦਰ ਸਿੰਘ ਗੁੱਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁੱਜਰ, ਗੁਰਪਤਵੰਤ ਸਿੰਘ ਪੰਨੂ ਦਾ ਖ਼ਾਸ ਸਾਥੀ ਦੱਸਿਆ ਜਾ ਰਿਹਾ ਹੈ। ਜਿਸ ਦੇ ਪੁਲਿਸ ਨੂੰ ਕਾਫ਼ੀ ਦਿਨਾਂ ਤੋਂ ਤਲਾਸ਼ ਸੀ। ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਪੰਨੂ ਦੇ ਨਾਲ ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਅੰਮ੍ਰਿਤਸਰ ਅਤੇ ਭੁੱਲਥ ਥਾਣੇ ਵਿੱਚ FIR ਦਰਜ ਕੀਤੀਆਂ ਗਈਆਂ ਸੀ।


ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ SFJ ਵੱਲੋਂ ਪ੍ਰਬੰਧਕ ਭਾਰਤ ਵਿਰੋਧੀ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਨਵੰਬਰ 2019 ਵਿੱਚ ਜਿਨੇਵਾ, ਸਵਿਜ਼ਰਲੈਂਡ ਗਿਆ ਸੀ। ਜਿੱਥੇ ਜੋਗਿੰਦਰ ਸਿੰਘ, ਪੰਨੂ ਦੇ ਨਾਲ ਮਿਲਕੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਿੱਚ ਰੈਫ਼ਰੈਂਡਮ 2020 ਦੇ ਬੈਨਰ ਹੇਠ ਭਾਰਤ ਖ਼ਿਲਾਫ਼ ਪ੍ਰਚਾਰ ਕਰਦਾ ਸੀ।

ਜੋਗਿੰਦਰ ਸਿੰਘ ਖ਼ਿਲਾਫ਼ ਇਸ ਮਾਮਲੇ 'ਚ FIR ਦਰਜ:

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਗੁਰਪਤਵੰਤ ਸਿੰਘ ਪੰਨੂ ਅਤੇ ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਦੋ FIR ਦਰਜ ਕੀਤੀਆਂ। ਜੋਗਿੰਦਰ ਸਿੰਘ ਇਸੇ ਸਾਲ ਫਰਵਰੀ ਵਿੱਚ ਇਟਲੀ ਤੋਂ ਆਇਆ ਸੀ। ਦਲਿਤ ਸੁਰਕਸ਼ਾ ਸੈਨਾ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਖ਼ਿਲਾਫ਼ ਅੰਮ੍ਰਿਤਸਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਵੇਂ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾਨ ਰਹੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਦਲਿਤ ਸੁਰਕਸ਼ਾ ਸੈਨਾ ਦੀ ਸ਼ਿਕਾਇਤ 'ਤੇ USA ਵਿੱਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਇੱਕ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ।



ਵੀਡੀਓ ਵਿੱਚ ਪੰਨੂ ਨੂੰ ਇੱਕ ਸਿੱਖ ਕੌਮ ਨੂੰ ਭਾਰਤ ਖ਼ਿਲਾਫ਼ ਭੜਕਾਉਂਦੇ ਹੋਏ ਵੇਖਿਆ ਗਿਆ ਸੀ। ਪੁਲਿਸ ਬੁਲਾਰੇ ਮੁਤਾਬਿਕ ਸ਼ਿਕਾਇਤ ‘ਤੇ ਫ਼ੌਰਨ ਕਾਰਵਾਈ ਕਰਦੇ ਹੋਏ ਪੰਨੂ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।



ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਅਪਰਾਧ ਰੋਕਣ ਦੇ ਐਕਟ 1971 ਦੀ ਧਾਰਾ 2,ਇਸ ਤੋਂ ਇਲਾਵਾ 504, 124 -A ਅਤੇ 153 -A, UAPA ਦੀ ਧਾਰਾ  10 (A) ਅਤੇ 13 (1) ਅਤੇ SC/ST ACT ਦੀ ਧਾਰਾ 3 ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਦੂਜੀ FIR ਭੁੱਲਥ ਥਾਣੇ ਵਿੱਚ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਦੇ ਖ਼ਿਲਾਫ਼ ਦਰਜ ਕੀਤੀ ਗਈ ਹੈ। ਪੰਨੂ ਅਤੇ ਉਸ ਦੇ ਸਾਥੀ ਖ਼ਿਲਾਫ ਦੇਸ਼ ਦ੍ਰੋਅ ਅਤੇ ਦਹਿਸ਼ਤਗਰਦੀ ਗਤਿਵਿਦਿਆਂ ਦਾ ਕੇਸ ਦਰਜ ਕੀਤਾ ਗਿਆ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904