ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਨਾਲ ਸਾਂਝੀ ਸਟੇਜ ਦੇ ਸੰਕੇਤ ਦਿੱਤੇ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿਤੇ ਕੋਈ ਕਮੀ ਨਹੀਂ, ਗੁਰੂ ਕਿਰਪਾ ਕਰੇ ਇੱਕੋ ਸਟੇਜ ਲੱਗੇਗੀ। ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚਣ ਮਗਰੋਂ ਲੌਂਗੋਵਾਲ ਕਾਫੀ ਨਰਮ ਨਜ਼ਰ ਆਏ।


ਲੌਂਗੋਵਾਲ ਨੇ ਕਿਹਾ, "ਮੈਂ ਦੋ ਵਾਰ ਮੁੱਖ ਮੰਤਰੀ ਨੂੰ ਮਿਲ ਚੁੱਕਾ ਹਾਂ। ਸਾਡੀ ਪਹਿਲਾਂ ਵੀ ਇੱਛਾ ਸੀ ਕਿ ਸਮਾਗਮ ਸਾਂਝੇ ਤੌਰ 'ਤੇ ਹੀ ਮਨਾਏ ਜਾਣ। ਸਟੇਜ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ। ਇਸ ਬਾਰੇ ਜੋ ਵੀ ਫੈਸਲਾ ਆਏਗਾ, ਉਸ ਅਨੁਸਾਰ ਹੀ ਚੱਲਿਆ ਜਾਏਗਾ।"

ਵੱਖਰੀ ਸਟੇਜ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਸਾਡੇ ਰੁਟੀਨ ਦੇ ਕੰਮ ਚੱਲ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਡਿਉਟੀ ਬਣਦੀ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਸਮਾਗਮ ਕਰੇਗੀ ਹੀ ਪਰ ਅੰਤਿਮ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਏਗਾ। ਉਨ੍ਹਾਂ ਕਿਹਾ ਕਿ 21 ਅਕਤੂਬਲ ਤੋਂ ਪਹਿਲਾਂ ਸਾਰੇ ਸਮਾਗਮਾਂ ਦੀ ਲਿਸਟ ਸਰਕਾਰ ਤੱਕ ਭੇਜ ਦਿੱਤੀ ਜਾਵੇਗੀ।