- ਕਮੇਟੀ ਪ੍ਰਧਾਨ ਦਾ ਇਹ ਬਿਆਨ ਕਈ ਸਵਾਲ ਖੜ੍ਹੇ ਕਰਦਾ ਹੈ ਕਿ ਜੇ ਗੋਬਿੰਦ ਸਿੰਘ ਲੋਂਗੋਵਾਲ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨਹੀਂ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਕਿਉਂ ਦਿੱਤਾ ਗਿਆ?
- ਜੇ ਗੋਬਿੰਦ ਸਿੰਘ ਲੌਂਗੋਵਾਲ ਦੀ ਗਲਤੀ ਹੈ ਹੀ ਨਹੀਂ ਸੀ ਤਾਂ ਸਜ਼ਾ ਮਿਲਣ ਵੇਲੇ ਲੋਂਗੋਵਾਲ ਨੇ ਆਵਾਜ਼ ਕਿਉਂ ਨਹੀਂ ਚੁੱਕੀ?
- ਜੇ ਗੋਬਿੰਦ ਸਿੰਘ ਲੋਂਗੋਵਾਲ ਬੇਗੁਨਾਹ ਹਨ ਤਾਂ ਉਨਾਂ ਨੇ ਤਨਖਾਹੀਏ ਵਜੋਂ ਲੱਗੀ ਸਜ਼ਾ ਕਿਉਂ ਭੁਗਤੀ?
- ਜੇ ਗੋਬਿੰਦ ਸਿੰਘ ਲੋਂਗੋਵਾਲ ਦਾ ਇਹ ਬਿਆਨ ਸੱਚਾ ਹੈ ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ?
- ਕੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਬਿਨਾਂ ਗਲਤੀ ਤੇ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ?
ਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਡੇਰਾ ਸਿਰਸਾ ਨਹੀਂ ਗਿਆ ਤਾਂ ਸਜ਼ਾ ਕਿਉਂ ਭੁਗਤੀ..?
ਏਬੀਪੀ ਸਾਂਝਾ | 01 Dec 2017 07:15 PM (IST)
ਐਸਜੀਪੀਸੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਬਿਆਨ ਨੇ 7 ਮਹੀਨੇ ਪਹਿਲਾਂ ਹੋਈ ਅਕਾਲ ਤਖਤ ਸਾਹਿਬ ਦੀ ਕਾਰਵਾਈ 'ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਨੇ ਕਿ ਉਹ ਕਦੇ ਡੇਰਾ ਸਿਰਸਾ ਨਹੀਂ ਗਏ ਤੇ ਨਾ ਹੀ ਕਦੇ ਉਨ੍ਹਾਂ ਸਿਰਸਾ ਹਮਾਇਤੀਆਂ ਤੋਂ ਵੋਟਾਂ ਮੰਗੀਆਂ ਹਨ।