Shaheed Diwas 2023: ਦੇਸ਼ ਦੀ ਆਜ਼ਾਦੀ ਲਈ ਕਈ ਸੂਰਬੀਰਾਂ ਤੇ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਦੀ ਕੁਰਬਾਨੀ ਸਦਕਾ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਉਂਜ ਸ਼ਹੀਦ ਭਗਤ ਸਿੰਘ ਦਾ ਨਾਂ ਲਏ ਬਿਨਾਂ ਆਜ਼ਾਦੀ ਦਾ ਨਾਂ ਲੈਣਾ ਆਪਣੇ ਆਪ ਵਿੱਚ ਅਧੂਰਾ ਹੈ। ਅੱਜ 23 ਮਾਰਚ 2023 ਨੂੰ ਪੂਰੇ ਭਾਰਤ ਵਿੱਚ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ।



ਇਸ ਦੇ ਨਾਲ ਹੀ ਭਗਤ ਸਿੰਘ ਦੇ ਜੀਵਨ ਦੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜੋ ਹਰ ਕੋਈ ਨਹੀਂ ਜਾਣਦਾ। ਸ਼ਹੀਦ ਭਗਤ ਸਿੰਘ ਨੇ ਜਿੱਥੇ 23 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਉੱਥੇ ਹੀ ਭਗਤ ਸਿੰਘ ਉਸ ਗੁਰੂ ਦੀ ਤਸਵੀਰ ਆਪਣੀ ਜੇਬ ਵਿੱਚ ਰੱਖਦੇ ਸਨ, ਜੋ ਸਿਰਫ਼ 19 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹ ਗਏ ਸਨ।


ਇਹ ਵੀ ਪੜ੍ਹੋ : ਅੰਮ੍ਰਿਤਪਾਲ ਨਹੀਂ ਆਇਆ ਪੁਲਿਸ ਦੇ ਹੱਥ, ਬੁਲੇਟ ਸਣੇ ਦੋ ਹੋਰ ਮੋਟਰਸਾਈਕਲ ਬਰਾਮਦ

ਦੇਸ਼ ਦੀ ਆਜ਼ਾਦੀ ਲਈ ਜਿੱਥੇ ਕਈ ਇਨਕਲਾਬੀਆਂ ਨੇ ਕ੍ਰਾਂਤੀ ਦਾ ਬਿਗਲ ਵਜਾ ਦਿੱਤਾ ਸੀ, ਉੱਥੇ ਹੀ 1925-26 ਵਿੱਚ ਸਰਦਾਰ ਭਗਤ ਸਿੰਘ ਨੂੰ ਵੀ ਕ੍ਰਾਂਤੀ ਦਾ ਰੰਗ ਚੜ ਗਿਆ ਸੀ। ਲੇਖਕ ਵਿਸ਼ਨੂੰ ਸ਼ਰਮਾ ਦੀ ਪੁਸਤਕ ‘ਗੁਮਨਾਮ ਨਾਇਕ ਕੀ ਗੌਰਵਸ਼ਾਲੀ ਗਾਥਾਏਂ’ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਇੱਕ ਕਿੱਸਾ ਦੱਸਿਆ ਗਿਆ ਹੈ ਕਿ 1925-26 ਦੇ ਅਰਸੇ ਵਿੱਚ ਭਗਤ ਸਿੰਘ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਸੀ ਅਤੇ ਇਸ ਦੇ ਇਲਾਵਾ ਉਹ 'ਰਿਪਬਲਿਕਨ ਪਾਰਟੀ' ਰਾਹੀਂ ਚੰਦਰਸ਼ੇਖਰ ਵਰਗੇ ਕ੍ਰਾਂਤੀਕਾਰੀਆਂ ਨਾਲ ਵੀ ਜੁੜ ਚੁੱਕੇ ਸੀ।


ਇਹ ਵੀ ਪੜ੍ਹੋ : : ਜਾਣੋ ਕੌਣ ਹੈ ਅੰਮ੍ਰਿਤਪਾਲ ਸਿੰਘ ਦੀ NRI ਪਤਨੀ ਕਿਰਨਦੀਪ ਕੌਰ, ਹਾਲ ਹੀ 'ਚ ਹੋਇਆ ਸੀ ਵਿਆਹ

ਇਸ ਸਮੇਂ ਦੌਰਾਨ ਭਗਤ ਸਿੰਘ ਦੀ ਜੇਬ ਵਿੱਚ ਫੋਟੋ ਹੁੰਦੀ ਸੀ, ਭਗਤ ਸਿੰਘ ਇਸ ਫੋਟੋ ਦੀ ਪੂਜਾ ਕਰਦੇ ਸਨ। ਇੰਨਾ ਹੀ ਨਹੀਂ ਜਦੋਂ ਵੀ 'ਨੌਜਵਾਨ ਭਾਰਤ ਸਭਾ' ਦੀ ਮੀਟਿੰਗ ਹੁੰਦੀ ਸੀ, ਉਸ ਤੋਂ ਪਹਿਲਾਂ ਇਸ ਤਸਵੀਰ 'ਤੇ ਫੁੱਲ ਵੀ ਚੜ੍ਹਾਏ ਜਾਂਦੇ ਸਨ ਅਤੇ ਉਸ ਤੋਂ ਬਾਅਦ ਹੀ ਮੀਟਿੰਗ ਸ਼ੁਰੂ ਹੋ ਜਾਂਦੀ ਸੀ। ਭਗਤ ਸਿੰਘ ਜੋ ਤਸਵੀਰ ਆਪਣੀ ਜੇਬ ਵਿੱਚ ਰੱਖਦਾ ਸੀ, ਉਹ ਕਿਸੇ ਬਾਬੇ ਦੀ ਫੋਟੋ ਨਹੀਂ ਸੀ, ਇਹ ਇੱਕ 19 ਸਾਲ ਦੇ ਨੌਜਵਾਨ ਕਰਤਾਰ ਸਿੰਘ ਸਰਾਭਾ ਦੀ ਫੋਟੋ ਸੀ, ਜਿਸ ਨੂੰ ਭਗਤ ਸਿੰਘ ਆਪਣਾ ਆਦਰਸ਼, ਆਪਣਾ ਗੁਰੂ ਮੰਨਦਾ ਸੀ।

 ਕੌਣ ਸੀ ਕਰਤਾਰ ਸਿੰਘ ਸਰਾਭਾ


 
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਜਨਮੇ ਕਰਤਾਰ ਸਿੰਘ ਸਰਾਭਾ ਨੂੰ 19 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ। ਲਾਹੌਰ ਸਾਜ਼ਿਸ਼ ਵਿਚ ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਸਭ ਤੋਂ ਖ਼ਤਰਨਾਕ ਕਿਹਾ ਅਤੇ ਫਿਰ 16 ਨਵੰਬਰ 1915 ਨੂੰ ਫਾਂਸੀ ਦੇ ਦਿੱਤੀ ਗਈ। ਜੱਜ ਨੇ ਆਪਣਾ ਫੈਸਲਾ ਦਿੰਦੇ ਹੋਏ ਇਹ ਵੀ ਲਿਖਿਆ ਕਿ- "ਉਸ ਨੂੰ ਆਪਣੇ ਦੁਆਰਾ ਕੀਤੇ ਗਏ ਅਪਰਾਧਾਂ 'ਤੇ ਬਹੁਤ ਮਾਣ ਹੈ। ਉਹ ਰਹਿਮ ਦਾ ਹੱਕਦਾਰ ਨਹੀਂ ਹੈ ਅਤੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।" ਕਰਤਾਰ ਸਿੰਘ ਬ੍ਰਿਟਿਸ਼ ਸਾਮਰਾਜ ਲਈ ਇੰਨਾ ਖਤਰਨਾਕ ਸੀ ਕਿ ਭਗਤ ਸਿੰਘ ਨੇ ਉਸਨੂੰ ਆਪਣਾ ਗੁਰੂ ਮੰਨ ਲਿਆ ਸੀ।

ਇਸ ਫੈਸਲੇ ਤੋਂ ਬਾਅਦ ਜਦੋਂ ਕਰਤਾਰ ਸਿੰਘ ਨੇ ਪੰਜਾਬੀ ਵਿੱਚ ਆਪਣਾ ਸੰਦੇਸ਼ ਸੁਣਾਇਆ ਤਾਂ ਜੱਜ ਬੋਲਦੇ ਰਹਿ ਗਏ। ਉਨ੍ਹਾਂ ਕਿਹਾ- "ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ , ਜਿਸ ਨੇ ਦੇਸ਼ ਸੇਵ 'ਚ ਪੈਰ ਧਰਿਆ, ਉਸ ਨੇ ਲੱਖ ਮੁਸੀਬਤਾਂ ਝੱਲੀਆਂ ਨੇ।"