ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਜਿਨ੍ਹਾਂ ਹਥਿਆਰਾਂ ਦਾ ਜ਼ਿਕਰ ਕਰਦਾ ਸੀ , ਕਾਤਲਾਂ ਨੇ ਉਨ੍ਹਾਂ ਨਾਲ ਹੀ ਉਸਦੀ ਹੱਤਿਆ ਕੀਤੀ ਹੈ। ਇਸ ਗੱਲ ਦਾ ਖੁਲਾਸਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਮਿਲੀਆਂ ਫੋਟੋਆਂ ਅਤੇ ਵੀਡੀਓ ਤੋਂ ਹੋਇਆ ਹੈ। ਦਿੱਲੀ ਪੁਲਸ ਦੀ ਜਾਂਚ 'ਚ ਪਤਾ ਲੱਗਾ ਕਿ ਮੂਸੇਵਾਲਾ ਦੇ ਕਤਲ 'ਚ ਦੁਨੀਆ ਦੇ ਸਭ ਤੋਂ ਬੇਹਤਰੀਨ ਹਥਿਆਰਾਂ ਦਾ ਇਸਤੇਮਾਲ ਹੋਇਆ।
ਇਨ੍ਹਾਂ ਵਿੱਚ ਆਸਟਰੀਆ ਦੀ ਗਲੋਕ -30, ਜਿਗਾਨਾ ਪਿਸਤੌਲ, ਜਰਮਨ ਦੀ ਬਣੀ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਸ਼ਾਮਲ ਹਨ। ਹੁਣ ਤੱਕ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਨੂੰ ਇਸ ਕਤਲ ਕੇਸ ਵਿੱਚ ਫੜਿਆ ਜਾ ਚੁੱਕਾ ਹੈ। ਪੁਲਿਸ ਹੁਣ ਦੀਪਕ ਮੁੰਡੀ, ਮਨੂ ਕੁੱਸਾ ਅਤੇ ਜਗਰੂਪ ਰੂਪਾ ਦੀ ਭਾਲ ਵਿੱਚ ਹੈ।
ਸੰਜੂ ਗੀਤ ਵਿੱਚ AK 47 ਅਤੇ SO HIGH ਵਿੱਚ Glock ਦਾ ਜ਼ਿਕਰ
ਮੂਸੇਵਾਲਾ ਦੇ ਗੀਤਾਂ ਵਿਚ ਹਮੇਸ਼ਾ ਕਿਸੇ ਨਾ ਕਿਸੇ ਹਥਿਆਰ ਦਾ ਜ਼ਿਕਰ ਹੁੰਦਾ ਸੀ। ਮੂਸੇਵਾਲਾ ਨੇ ਖ਼ੁਦ 'ਤੇ ਆਰਮਜ਼ ਐਕਟ ਦਾ ਕੇਸ ਦਰਜ ਹੋਣ ਤੋਂ ਬਾਅਦ 'ਗਬਰੂ ਤੇ ਕੇਸ ਜੇਹਰਾ ਸੰਜੇ ਦੱਤ ਤੇ' ਗਾਇਆ ਸੀ। ਇਸ ਵਿੱਚ ਏਕੇ 47 ਦਾ ਜ਼ਿਕਰ ਸੀ। ਇਸ ਤੋਂ ਪਹਿਲਾਂ ਮੂਸੇਵਾਲਾ ਦਾ SO HIGH ਨਾਮ ਦਾ ਗੀਤ ਆਇਆ ਸੀ। ਇਸ 'ਚ ਮੂਸੇਵਾਲਾ ਨੇ ਕਿਹਾ ਸੀ ਕਿ ਉਹ ਡੱਬ 'ਚ ਗਲੋਕ ਰੱਖਦਾ ਹੈ।
ਮਹਿਲਾ ਰਿਪੋਰਟਰ ਅਤੇ ਲੇਡੀ ਕਾਂਸਟੇਬਲ ਜ਼ਰੀਏ ਵੀ ਰਚੀ ਸੀ ਸਾਜ਼ਿਸ਼
ਮੂਸੇਵਾਲਾ ਨੂੰ ਮਾਰਨ ਲਈ ਕਾਤਲਾਂ ਨੂੰ ਉਸ ਦੇ ਨੇੜੇ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਪੁਲਿਸ ਦੀ ਵਰਦੀ 'ਚ ਘਰ 'ਚ ਦਾਖਲ ਹੋ ਕੇ ਜਾਨੋਂ ਮਾਰਨ ਦੀ ਯੋਜਨਾ ਵੀ ਬਣਾਈ ਸੀ। ਸ਼ਾਰਪਸ਼ੂਟਰਾਂ ਨੇ ਖੁਲਾਸਾ ਕੀਤਾ ਕਿ ਕਾਤਲ ਦੋ ਲੜਕੀਆਂ ਦੀ ਤਲਾਸ਼ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਨੂੰ ਪ੍ਰੈਸ ਰਿਪੋਰਟਰ ਅਤੇ ਦੂਜੇ ਨੂੰ ਲੇਡੀ ਕਾਂਸਟੇਬਲ ਵਜੋਂ ਅੰਦਰ ਭੇਜਣਾ ਸੀ। ਇਹ ਦੋਵਾਂ ਨੇ ਰੇਡ ਦੇ ਬਹਾਨੇ ਘਰ ਅੰਦਰ ਘੁੰਮਦੇ ਅਤੇ ਫਿਰ ਸ਼ਾਰਪਸ਼ੂਟਰ ਨੇ ਵੀ ਪੁਲਿਸ ਦੀ ਵਰਦੀ ਪਾ ਕੇ ਅੰਦਰ ਦਾਖਲ ਹੋਣਾ ਸੀ। ਕਾਤਲਾਂ ਨੂੰ 2 ਅਜਿਹੀਆਂ ਕੁੜੀਆਂ ਦਾ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਇਹ ਪਲੈਨਿੰਗ ਕਰਨੀ ਪਈ।