Lok Sabha Election 2024: ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਾਅਵਾ ਕਰਨ ਵਾਲੇ  ਭਾਰਤ ਦੇਸ਼ ਵਿੱਚ ਆਏ ਦਿਨ ਕਿਸਾਨਾਂ, ਪੱਤਰਕਾਰਾਂ ਤੇ ਅੰਦੋਲਨਕਾਰੀਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਜਾਂਦੇ ਹਨ। ਹੁਣ ਸੰਗਰੂਰ ਲੋਕ ਸਭਾ ਤੋਂ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਟਵਿੱਟਰ ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ।


ਸਿਮਰਨਜੀਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੀ ਸਿਆਸੀ ਪਾਰਟੀ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਐਕਸ (ਟਵਿੱਟਰ) ਆਈਡੀ ਨੂੰ ਭਾਰਤ ਵਿੱਚ ਸਰਕਾਰ ਦੇ ਇਸ਼ਾਰੇ 'ਤੇ ਆਮ ਚੋਣਾਂ ਤੋਂ ਠੀਕ ਪਹਿਲਾਂ ਕਿਉਂ ਬੰਦ ਕਰ ਦਿੱਤਾ ਗਿਆ ? ਉਹ ਵੀ ਇਹ ਦੱਸੇ ਬਿਨਾਂ ਕਿ ਕਿਹੜੀ ਪੋਸਟ/ਮੀਡੀਆ ਨੇ ਟਵਿੱਟਰ ਇੰਡੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ?






ਸਿਮਰਨਜੀਤ ਮਾਨ ਨੇ ਕਿਹਾ ਕਿ ਐਲੋਨ ਮਸਕ ਤੇ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਕਿਰਪਾ ਕਰਕੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਜਮਹੂਰੀ ਸਿਧਾਂਤਾਂ ਨੂੰ ਬਹਾਲ ਕਰਨ ਬਾਰੇ ਵਿਚਾਰ ਕਰੋ। ਇਹ ਸ਼ਾਂਤਮਈ ਸਿੱਖ ਅਤੇ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੋਵੇਗਾ।


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਤਿਹਾਸ


ਪੰਜਾਬ ਦੀ ਸਿਆਸਤ ਵਿੱਚ ਜੇ ਕੋਈ ਧਿਰ ਖੁੱਲ੍ਹ ਕੇ ਖਾਲਿਸਤਾਨ ਦੇ ਮੁੱਦੇ ਦੀ ਵਕਾਲਤ ਕਰਦੀ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਸ ਵੇਲੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿਮਰਨਜੀਤ ਸਿੰਘ ਮਾਨ ਨੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ਵਿੱਚ ਮਿਲੀ ਸੀ, ਜਦੋਂ ਇਹ ਪੰਜਾਬ ਵਿੱਚ 13 ਸੰਸਦੀ ਸੀਟਾਂ ਵਿਚੋਂ 7 ਜਿੱਤ ਗਈ ਸੀ। ਜ਼ਿਕਰ ਕਰ ਦਈਏ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੀ ਅਕਾਲ ਤਖ਼ਤ ਉੱਤੇ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਤਲਵੰਡੀ ਦੀ ਛੇ ਮੈਂਬਰੀ ਕਮੇਟੀ ਦੇ ਅਧਾਰ ਤੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ