SAD Meeting : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪੰਜਾਬ ’ਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਸੱਦ ਲਈ ਹੈ।

Continues below advertisement

ਸੁਖਬੀਰ ਬਾਦਲ ਨੇ ਕਿਹਾ ਕਿ ਪੇਪਰ ਲੀਕ ਕਰਵਾਉਣ ਦੇ ਬਦਲੇ ਪੈਸੇ ਵਸੂਲਣ ਦਾ ਘਪਲਾ ਡੂੰਘੀਆਂ ਜੜ੍ਹਾਂ ਪੱਕੀਆਂ ਕਰ ਚੁੱਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਬੇਈਮਾਨ ਤੱਤਾਂ ਦੀ ਮਦਦ ਨਾਲ 11 ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਚੋਣਵੇਂ ਤਰੀਕੇ ਨਾਲ ਲੀਕ ਕਰ ਕੇ ‘ਮੈਨੇਜ’ ਕੀਤੇ ਗਏ।

Continues below advertisement

‘ਆਪ’ ਦੀ ਪੂਰੀ ਲੀਡਰਸ਼ਿਪ ਇਸ ਘਪਲੇ ਦਾ ਡਟ ਕੇ ਬਚਾਅ ਕਰ ਰਹੀ ਹੈ। ਪਹਿਲਾਂ ਟੀਈਟੀ ਦਾ ਪੇਪਰ ਲੀਕ ਹੋਣ ਦੀ ਗੱਲ ਮੰਨਣ ਦੇ ਬਾਵਜੂਦ ਹੁਣ ਉਹ ਖੁੱਲ੍ਹ ਕੇ ਇਹ ਦਾਅਵਾ ਕਰ ਰਹੇ ਹਨ ਕਿ ਕੋਈ ਵੀ ਪੇਪਰ ਲੀਕ ਨਹੀਂ ਹੋਇਆ। ਇਹ ਸਭ ਪੇਪਰ ਲੀਕ ਤੋਂ ਲਾਭ ਲੈਣ ਵਾਲਿਆਂ ਨੂੰ ਬਚਾਉਣ ਅਤੇ ਉਨ੍ਹਾਂ ਤੋਂ ਇਕੱਠੇ ਕੀਤੇ ਗਏ ਪੈਸੇ ਵਾਪਸ ਨਾ ਕਰਨ ਦੀ ਨੀਅਤ ਨਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਕੁੱਝ ਭਰਤੀ ਪ੍ਰੀਖਿਆਵਾਂ 'ਤੇ ਰੋਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਕਾਲੀ ਦਲ 'ਤੇ ਪੂਰਾ ਭਰੋਸਾ ਹੈ, ਇਸੇ ਲਈ ਉਹ ਪਾਰਟੀ ਕੋਲ ਇਨਸਾਫ਼ ਦੀ ਉਮੀਦ ਨਾਲ ਆ ਰਹੇ ਹਨ।