ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ (ਰਿਟਾ) ਜਨਰਲ ਜੇ.ਜੇ. ਸਿੰਘ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ (ਰਿਟਾ.) ਜਨਰਲ ਜੇ.ਜੇ. ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰਨ ਵਾਲੇ ਸਾਬਕਾ ਸੈਨਿਕ ਵੀਰਾਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਸੂਚੀ ਅਨੁਸਾਰ ਇੰਜੀਨਅਰ (ਰਿਟਾ.) ਗੁਰਜਿੰਦਰ ਸਿੰਘ ਸਿੱਧੂ ਬਰਨਾਲਾ ਨੂੰ ਇਸ ਵਿੰਗ ਦਾ ਮੁੱਖ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੈਪਟਨ (ਰਿਟਾ.) ਗੁਰਮੀਤ ਸਿੰਘ ਰੋਪੜ ਅਤੇ ਕੈਪਟਨ (ਰਿਟਾ.) ਸਰਦਾਰਾ ਸਿੰਘ ਨਵਾਂਸ਼ਹਿਰ ਨੂੰ ਸਾਬਕਾ ਸੈਨਿਕ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਨਰਲ ਰਿਟਾ ਜੇ.ਜੇ. ਸਿੰਘ ਨੇ ਦੱਸਿਆ ਕਿ ਬ੍ਰਿਗੇਡੀਅਰ (ਰਿਟਾ.) ਰਿਟਾ ਜੀ.ਜੇ. ਸਿੰਘ ਅਤੇ ਕੈਪਟਨ(ਰਿਟਾ.) ਜੇ.ਐਸ. ਜਲੱਜਣ ਨੂੰ ਸਾਬਕਾ ਸੈਨਿਕ ਵਿੰਗ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਜਨਰਲ ਰਿਟਾ ਜੇ.ਜੇ. ਸਿੰਘ ਨੇ ਦੱਸਿਆ ਕਿ ਕੈਪਟਨ (ਰਿਟਾ.) ਪ੍ਰੀਤਮ ਸਿੰਘ ਲੁਧਿਆਣਾ, ਵਾਰੰਟ ਅਫਸਰ (ਰਿਟਾ.) ਗੁਰਮੇਲ ਸਿੰਘ ਸੰਗਤਪੁਰਾ ਮੋਗਾ ਅਤੇ ਸਾਰਜੈਂਟ (ਰਿਟਾ.) ਜਗਜੀਤ ਸਿੰਘ ਕੋਹਲੀ ਸੰਗਰੂਰ ਅਤੇ ਸੂਬੇਦਾਰ ਸੁਖਪਾਲ ਸਿੰਘ ਫਤਿਹਗੜ੍ਹ ਨੂੰ ਇਸ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ (ਰਿਟਾ.) ਹਵਾਲਦਾਰ ਮੁਨਸ਼ੀ ਮਸੀਹ ਅੰਮ੍ਰਿਤਸਰ, ਸੂਬੇਦਾਰ (ਰਿਟਾ.) ਦੀਦਾਰ ਸਿੰਘ ਗੁਰਦਾਸਪੁਰ, ਕੈਪਟਨ (ਰਿਟਾ.) ਸਵਰਨ ਸਿੰਘ ਜੀਰਾ ਅਤੇ ਸਿਪਾਹੀ ਸਵਰਨ ਸਿੰਘ ਪੱਪੂ ਘਰਿਆਲਾ ਤਰਨ ਤਾਰਨ ਨੂੰ ਸਾਬਕਾ ਸੈਨਿਕ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਿਨ੍ਹਾਂ ਸਾਬਕਾ ਸੈਨਿਕ ਵੀਰਾਂ ਨੂੰ ਇਸ ਵਿੰਗ ਦੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸੂਬੇਦਾਰ ਮੇਜਰ (ਰਿਟਾ.) ਦਯਾ ਸਿੰਘ ਮੂਸਾ ਤਰਨ ਤਾਰਨ, ਹਵਾਲਦਾਰ (ਰਿਟਾ.) ਪਿਆਰਾ ਸਿੰਘ ਪਟਿਆਲਾ, ਕੈਪਟਨ (ਰਿਟਾ.) ਅਜੀਤ ਸਿੰਘ ਰੋਪੜ, ਕੈਪਟਨ (ਰਿਟਾ.) ਇਸ਼ਬੀਰ ਸਿੰਘ ਸੰਧੂ, ਆਨਰੇਰੀ ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਸਾਰਜੰਟ (ਰਿਟਾ.) ਰਵਿੰਦਰ ਸਿੰਘ ਗਿੱਲ ਲੁਧਿਆਣਾ ਅਤੇ ਸ. ਅਨੋਖ ਸਿੰਘ ਸੰਗਰੂਰ ਦੇ ਨਾਮ ਸ਼ਾਮਲ ਹਨ।
ਜਨਰਲ (ਰਿਟਾ.) ਜੇ.ਜੇ. ਸਿੰਘ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸੂਬੇਦਾਰ (ਰਿਟਾ.) ਸਰਬਜੀਤ ਸਿੰਘ ਪੰਡੋਰੀ ਨੂੰ ਜ਼ਿਲ੍ਹਾ ਬਰਨਾਲਾ, ਨਾਇਬ ਸੂਬੇਦਾਰ (ਰਿਟਾ.) ਬਲਦੇਵ ਸਿੰਘ ਨੂੰ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੂਬੇਦਾਰ (ਰਿਟਾ.) ਗੁਰਨਾਹਰ ਸਿੰਘ ਜਿਲਾ ਪ੍ਰਧਾਨ ਪਟਿਆਲਾ, ਕੈਪਟਨ (ਰਿਟਾ.) ਮੁਲਤਾਨ ਸਿੰਘ ਰਾਣਾ ਜਿਲਾ ਪ੍ਰਧਾਨ ਰੋਪੜ, ਫਲਾਈਟ ਲੈਫਟੀਨੈਂਟ (ਰਿਟਾ.) ਸੁਖਦਰਸ਼ਨ ਸਿੰਘ ਭੁੱਲਰ ਜਿਲਾ ਪ੍ਰਧਾਨ ਸੰਗੂਰਰ ਦੇ ਨਾਮ ਸ਼ਾਮਲ ਹਨ।