ਲੁਧਿਆਣਾ: ਪੁਲਿਸ ਸੁਰੱਖਿਆ ਲੈਣ ਲਈ ਲੀਡਰ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੁਝ ਐਸਾ ਹੀ ਲੁਧਿਆਣਾ ਦੇ ਇੱਕ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਨੇ ਵੀ ਕੀਤਾ ਪਰ ਉਹ ਆਪਣੇ ਹੀ ਜਾਲ ਵਿੱਚ ਫਸ ਗਿਆ। ਦਰਅਸਲ, ਇਸ ਨੇਤਾ ਨੇ ਆਪਣੇ ਉਪਰ ਝੂਠਾ ਹਮਲਾ ਕਰਵਾ ਸੁਰੱਖਿਆ ਦੀ ਮੰਗ ਕੀਤੀ ਸੀ, ਪਰ ਪੁਲਿਸ ਦੀ ਜਾਂਚ ਵਿੱਚ ਇਹ ਹਮਲਾ ਝੂਠਾ ਪਾਇਆ ਗਿਆ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਲੇਬਰ ਵਿੰਗ ਦੇ ਆਗੂ ਨਰਿੰਦਰ ਭਾਰਦਵਾਜ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 6 ਮਾਰਚ ਨੂੰ ਕਿਸੇ ਨੇ ਉਸ ਦੀ ਕਾਰ 'ਤੇ ਹਮਲਾ ਕਰ ਦਿੱਤਾ ਸੀ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਸ ਦੀ ਕਾਰ ਨੂੰ ਟਰਾਲੀ ਨਾਲ ਟੱਕਰ ਮਾਰ ਦਿੱਤੀ ਗਈ ਸੀ। ਸ਼ਿਵ ਸੈਨਾ ਨੇਤਾ ਵੱਲੋਂ ਸੁਰੱਖਿਆ ਮੰਗਣ ਲਈ ਝੂਠੀ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਿਵ ਸੈਨਾ ਆਗੂ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੁਧਿਆਣਾ 'ਚ ਸੁਰੱਖਿਆ ਲੈਣ ਲਈ ਸ਼ਿਵ ਸੈਨਾ ਲੀਡਰ ਦਾ ਡਰਾਮਾ, ਆਇਆ ਪੁਲਿਸ ਅੜਿੱਕੇ
ਏਬੀਪੀ ਸਾਂਝਾ
Updated at:
12 Mar 2020 06:20 PM (IST)
ਪੁਲਿਸ ਸੁਰੱਖਿਆ ਲੈਣ ਲਈ ਲੀਡਰ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੁਝ ਐਸਾ ਹੀ ਲੁਧਿਆਣਾ ਦੇ ਇੱਕ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਨੇ ਵੀ ਕੀਤਾ ਪਰ ਉਹ ਆਪਣੇ ਹੀ ਜਾਲ ਵਿੱਚ ਫਸ ਗਿਆ।
- - - - - - - - - Advertisement - - - - - - - - -