ਪੰਜਾਬ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਪਰਿਵਾਰ ਨੇ ਕੁਝ ਲੋਕਾਂ ਉੱਤੇ ਰੰਜਿਸ਼ ਦੇ ਚੱਲਦੇ ਕਤਲ ਦਾ ਆਰੋਪ ਲਗਾਇਆ ਹੈ।
ਦੱਸਣਯੋਗ ਹੈ ਕਿ ਪਿਛਲੇ 6 ਦਸੰਬਰ ਨੂੰ ਪੁਲਿਸ ਨੂੰ ਸ਼ਹਿਰ ਦੇ ਬੂੜਾ ਗੁੱਜਰ ਰੋਡ ’ਤੇ ਇੱਕ ਨੌਜਵਾਨ ਦਾ ਲਾਸ਼ ਮਿਲਿਆ ਸੀ। ਕਈ ਦਿਨਾਂ ਤੱਕ ਲਾਸ਼ ਦੀ ਪਹਿਚਾਣ ਨਾ ਹੋਣ ਕਾਰਨ, ਬਾਬਾ ਸ਼ਨਿਦੇਵ ਸੁਸਾਇਟੀ ਜਦੋਂ ਵੀਰਵਾਰ ਨੂੰ ਮਰਨ ਵਾਲੇ ਦਾ ਅੰਤਿਮ ਸੰਸਕਾਰ ਕਰ ਰਹੀ ਸੀ, ਤਦ ਪਰਿਵਾਰ ਨੇ ਪਹਿਚਾਣ ਕੀਤੀ ਕਿ ਇਹ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ, ਸ਼ਿਵ ਕੁਮਾਰ ਸ਼ਿਵਾ ਦੀ ਲਾਸ਼ ਹੈ।
ਲੋਕਾਂ 'ਚ ਫੈਲਿਆ ਗੁੱਸਾ
ਇਸ ਘਟਨਾ ਦਾ ਪਤਾ ਲੱਗਣ ਤੇ ਸ਼ਿਵਸੈਨਾ ਦੇ ਕਾਰਕੁਨ ਵਿੱਚ ਗੁੱਸਾ ਫੈਲ ਗਿਆ। ਪਰਿਵਾਰ ਅਤੇ ਸ਼ਿਵ-ਸੈਨਾ ਦੇ ਕਾਰਕੁਨ ਅੱਜ ਐੱਸਐੱਸਪੀ ਦਫ਼ਤਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਵੀ ਦੇ ਸਕਦੇ ਹਨ।
ਸ਼ਿਵਸੈਨਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ 5 ਦਸੰਬਰ ਨੂੰ ਸ਼ਿਵ ਕੁਮਾਰ ਨੂੰ ਇੱਕ ਨੌਜਵਾਨ ਦੁਪਹਿਰ 2 ਵਜੇ ਘਰ ਤੋਂ ਲੈ ਗਿਆ ਸੀ। 5 ਵਜੇ ਅਚਾਨਕ ਸ਼ਿਵਾ ਦਾ ਮੋਬਾਈਲ ਫੋਨ ਸਵਿੱਚ ਆਫ਼ ਹੋ ਗਿਆ। ਸ਼ਿਵ ਦੀ ਕਾਫ਼ੀ ਤਲਾਸ਼ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੂੰ ਬੂੜਾ ਗੁੱਜਰ ਰੋਡ ਤੋਂ 6 ਦਸੰਬਰ ਨੂੰ ਖੂਨ ਨਾਲ ਲਥਪਥ ਇੱਕ ਲਾਸ਼ ਮਿਲੀ ਸੀ, ਜਿਸਨੂੰ ਪਹਿਚਾਣ ਲਈ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ। ਹੁਣ ਉਸ ਦੀ ਪਹਿਚਾਣ ਸ਼ਿਵ ਵਜੋਂ ਹੋਈ ਹੈ। ਉਨ੍ਹਾਂ ਨੇ ਆਰੋਪ ਲਾਇਆ ਕਿ ਇਸ ਸਾਲ 11 ਜੂਨ ਨੂੰ ਬੱਸ ਸਟੈਂਡ ਦੇ ਸਾਹਮਣੇ ਧਰਨਾ ਦੌਰਾਨ ਉਨ੍ਹਾਂ ਨਾਲ ਇੱਕ ਨੌਜਵਾਨ ਦਾ ਝਗੜਾ ਹੋਇਆ ਸੀ, ਜੋ ਉਨ੍ਹਾਂ ਉੱਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹੋਇਆ ਸੀ। ਨਾਲ ਹੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਸ ਰੰਜਿਸ਼ ਕਾਰਨ ਹੀ ਸ਼ਿਵ ਦੀ ਹੱਤਿਆ ਕੀਤੀ ਗਈ ਹੋ ਸਕਦੀ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।