ਪਟਿਆਲਾ 'ਚ ਕੁੜੀ ਦਾ ਗੋਲੀ ਮਾਰ ਕੇ ਕਤਲ, ਮੁਲਜ਼ਮ ਫਰਾਰ
ਮਨਵੀਰ ਕੌਰ ਰੰਧਾਵਾ | 22 Jul 2020 05:04 PM (IST)
ਵਿਕਾਸ ਨਗਰ 'ਚ ਪ੍ਰੀਤ ਕੌਰ ਨਾਂ ਦੀ 31 ਸਾਲਾ ਮਹਿਲਾ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹੁਣ ਮੁਲਜ਼ਮ ਫਰਾਫ ਹਨ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਅਸ਼ਰਫ ਢੁੱਡੀ ਦੀ ਰਿਪੋਰਟਪਟਿਆਲਾ: ਸੂਬੇ 'ਚ ਜੁਰਮ ਦੀਆਂ ਘਟਨਾਵਾਂ ਆਏ ਦਿਨ ਵਧ ਰਹੀਆਂ ਹਨ। ਲੁੱਟ-ਖੋਹ ਤੇ ਕਤਲ ਨੂੰ ਆਮ ਹੀ ਅੰਜਾਮ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵਧ ਰਿਹਾ ਹੈ ਤੇ ਗੁੰਡਾਰਾਜ ਵਧਦਾ ਜਾ ਰਿਹਾ ਹੈ।ਤਾਜ਼ਾ ਮਾਮਲਾ ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਵੇਖਣ ਨੂੰ ਮਿਲਿਆ, ਜਿੱਥੇ ਦੇ ਵਿਕਾਸ ਨਗਰ 'ਚ ਪ੍ਰੀਤ ਕੌਰ ਨਾਂ ਦੀ 31 ਸਾਲਾ ਮਹਿਲਾ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹੁਣ ਮੁਲਜ਼ਮ ਫਰਾਰ ਹਨ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਮਾਮਲੇ 'ਤੇ ਡੀਐਸਪੀ ਸੋਰਵ ਜਿੰਦਲ ਨੇ ਦੱਸਿਆ ਕਿ ਤ੍ਰਿਪੜੀ ਥਾਣਾ ਅਧਿਨ ਚੀਮਾ ਚੌਕ ਨਜ਼ਦੀਕ ਵਿਕਾਸ ਨਗਰ ਵਿੱਚ ਰਾਤ ਤਕਰੀਬਨ 10 ਵਜੇ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਇੱਕ ਵਿਅਕਤੀ ਨੇ ਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਸੀ, ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ 'ਤੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਮਹਿਲਾ ਨੂੰ ਰਜਿੰਦਰਾ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਡਾਕਟਰਾ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰਜਿੰਸ਼ ਜਾਂ ਦੁਸ਼ਮਣੀ ਵੀ ਨਹੀਂ ਸੀ। ਦੱਸ ਦਈਏ ਕਿ ਮ੍ਰਿਤਕਾ ਆਪਣੇ ਭਰਾ ਨਾਲ ਇਸ ਘਰ ਵਿੱਚ ਰਹਿੰਦੀ ਸੀ ਤੇ ਉਸ ਦੇ ਮਾਤਾ-ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਗੁਆਂਢੀਆਂ ਨੇ ਦੱਸਿਆ ਕਿ ਅਚਾਨਕ ਆਵਾਜ਼ ਸੁਣ ਕੇ ਅਸੀਂ ਬਾਹਰ ਆਏ ਤਾਂ ਸਪਲੈਂਡਰ ਮੋਟਰਸਾਈਕਲ 'ਤੇ ਬੁਹਤ ਤੇਜ਼ੀ ਨਾਲ ਦੋ ਵਿਅਕਤੀ ਭੱਜ ਗਏ। ਪਤਾ ਲੱਗਾ ਕਿ ਗੋਲੀ ਚੱਲੀ ਹੈ। ਪੁਲਿਸ ਇਸ ਮਾਮਲੇ ਦੀ ਡੁੰਗਾਈ ਨਾਲ ਜਾਂਚ ਕਰ ਰਹੀ ਹੈ। ਮੌਕੇ 'ਤੇ ਫੋਰੈਂਸਿੰਕ ਟੀਮ ਵੀ ਪਹੁੰਚੀ ਹੈ।ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904