Punjab Police: ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ 21 ਫਰਵਰੀ ਨੂੰ ਪੁਲਿਸ ਨਾਲ ਝੜਪ 'ਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਸਬੰਧੀ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਇਸ ਨੂੰ ਜ਼ੀਰੋ ਐਫਆਈਆਰ ਕਿਹਾ ਗਿਆ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਨਾਲ ਕਦੇ ਵੀ ਸ਼ੁਭਕਰਨ ਸਿੰਘ ਨੂੰ ਇਨਸਾਫ਼ ਨਹੀਂ ਮਿਲੇਗਾ।






ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਲਟੂਰਾਮ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜੋ FIR ਦਰਜ ਕੀਤੀ ਹੈ, ਉਹ ਕਿਸੇ ਵੀ ਅਦਾਲਤੀ ਪਰਖ ਦੀ ਕਸਵੱਟੀ ’ਤੇ ਖਰੀ ਨਹੀਂ ਉਤਰਣ ਵਾਲੀ।
ਪਲਟੂਰਾਮ ਨੇ ਆਪਣੀ ਯਾਰੀ ਪੁਗਾਉਂਦਿਆਂ ਤੇ ਟਾਊਟੀ ਕਰਦਿਆਂ ਅਣਪਛਾਤਿਆਂ ਖਿਲਾਫ਼ FIR ਦਰਜ ਕਰਕੇ ਹਰਿਆਣਾ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਸ਼ੁੱਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਾ ਮਿਲਣਾ ਵੀ ਯਕੀਨੀ ਬਣਾ ਦਿੱਤਾ।
ਮੈਂ ਭਗਵੰਤ ਸਿੰਘ ਮਾਨ ਨਾਲ ਯਾਰੀ ਨਿਭਾ ਰਹੇ ਰਾਜਾ ਵੜਿੰਗ ਨੂੰ ਵੀ ਆਖਦਾ ਹਾਂ ਕਿ ਕੀ ਤੁਸੀਂ ਪੁੱਛੋਗੇ ਪਲਟੂਰਾਮ ਨੂੰ ਕਿ ਸ਼ੁੱਭਕਰਨ ਨਾਲ ਇਹ ਅਨਿਆਂ ਕਿਉਂ ਕੀਤਾ..ਪਰ ਆਸ ਨਹੀਂ ਤੁਸੀਂ ਆਪਣੇ ਯਾਰ ਨੂੰ ਘੇਰੋਗੇ


ਮਜੀਠੀਆ ਨੇ ਇੱਕ ਹੋਰ ਟਵੀਟ ਕਰਦਿਆਂਏ ਕਿਹਾ ਕਿ Zero FIR =equal’s ZERO RESULT! ਜ਼ੀਰੋ ਐਫ਼ਆਈਆਰ ਕਰਤੀ ਤੇ ਹਰਿਆਣਾ ਨੂੰ ਜਾਂਚ ਲਈ ਭੇਜ ਦਿੱਤੀ। ਹੁਣ ਹਰਿਆਣਾ ਵਾਲੇ ਆਪਣੇ ਖ਼ਿਲਾਫ਼ ਕਿਵੇਂ ਕਾਰਵਾਈ ਕਰਨਗੇ  ? ਭਗਵੰਚ ਮਾਨ ਟਾਊਟ ਬਣਕੇ ਹਰਿਆਣਾ ਦੇ ਹੱਥਾਂ ਵਿੱਚ ਖੇਡ ਰਿਹਾ ਹੈ।






ਮਜੀਠੀਆ ਨੇ ਕਿਹਾ ਕਿ 250 ਤੋਂ ਵੱਧ ਕਿਸਾਨ ਜ਼ਖਮੀ ! 20 ਗੰਭੀਰ ਜ਼ਖਮੀ ! 5 ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਗਈ। ਸ਼ੁਭਕਰਨ ਨੂੰ ਕੋਈ ਇਨਸਾਫ ਨਹੀ ! ਪ੍ਰਿਤਪਾਲ ਦੀਆਂ ਲੱਤਾਂ , ਜਬਾੜਾ ਤੋੜਿਆ। ਇਹ ਸਭ ਦਾ ਜ਼ਿੰਮੇਵਾਰ ਕੌਣ ?? ਕਿਸਾਨ ਆਪੇ ਸ਼ਹੀਦ ਹੋ ਗਏ ? ਲੱਤਾਂ ਆਪ ਤੋੜ ਲਈਆਂ ? ਟਾਊਟ ਸਾਬ ਪੰਜਾਬੀ ਸਭ ਜਾਣਦੇ ਨੇ!!!