ਚੰਡੀਗੜ੍ਹ: ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਇੱਕ ਵਾਰ ਫਿਰ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਇੱਕ ਹੋਰ ਨਵਾਂ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦੇ ਰਹੇ ਹਨ। SI ਭੁਪਿੰਦਰ ਸਿੰਘ ਨੇ ਆਪਣੇ ਨਵੇਂ ਗੀਤ ਰਾਹੀਂ ਖਾਸ ਕਰਕੇ ਸ਼ਰਾਬੀ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ।



ਐਸਆਈ ਭੁਪਿੰਦਰ ਸਿੰਘ ਦੇ ਨਵੇਂ ਗੀਤ ਦਾ ਟਾਈਟਲ 'ਦਾਰੂ ਪੀਕੇ ਗੱਦੀ ਨਾ ਚਲਾਂ ਓਏ ਰਾਤੀ ਨੱਕੇ ਲਗਦੇ' ਹੈ। ਭੁਪਿੰਦਰ ਸਿੰਘ ਨੇ ਇਸ ਨਵੇਂ ਗੀਤ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਚੰਡੀਗੜ੍ਹ ਪੁਲਿਸ ਰਾਤ ਸਮੇਂ ਨਾਕੇ ਲਗਾ ਕੇ ਅਜਿਹੇ ਡਰਾਈਵਰਾਂ ਖਿਲਾਫ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਗਾਣੇ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਚੰਡੀਗੜ੍ਹ 'ਚ ਵੀਕੈਂਡ ਯਾਨੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਪੁਲਿਸ ਪੂਰੇ ਸ਼ਹਿਰ 'ਚ ਖਾਸ ਨਾਕਾਬੰਦੀ ਕਰਕੇ ਸ਼ਰਾਬੀ ਡਰਾਈਵਰਾਂ ਦੇ ਮੋਟੇ ਚਲਾਨ ਕੱਟਦੀ ਹੈ। ਇੰਨਾ ਹੀ ਨਹੀਂ ਗੱਡੀ ਨੂੰ ਵੀ ਜ਼ਬਤ ਵੀ ਕੀਤਾ ਜਾਂਦਾ ਹੈ।


ਦੱਸ ਦਈਏ ਕਿ ਸਬ ਇੰਸਪੈਕਟਰ ਭੁਪਿੰਦਰ ਸਿੰਘ ਦਾ ਇਹ ਗੀਤ 3 ਮਿੰਟ 38 ਸੈਕਿੰਡ ਦਾ ਹੈ। ਗੀਤ ਦੇ ਸ਼ੁਰੂਆਤੀ ਬੋਲ "ਮੇਰੀ ਗਲ ਸੁਣ ਹਾਣੀਆਂ, ਤੈਨੂ ਗਲ ਸਮਝਾਣੀਆਂ, ਚੰਡੀਗੜ੍ਹ ਪੀਕੇ ਨਾ ਆਈ ਓਏ ਰਾਤੀ ਨਾਕੇ ਲਗਦੇ। ਪੀਕੇ ਗੱਡੀ ਨਾ ਚੱਲਾਈ ਓਏ, ਰਾਤੀ ਨਾਕੇ ਲੱਗਦੇ।" ਦੱਸ ਦੇਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਐਸਆਈ ਭੁਪਿੰਦਰ ਸਿੰਘ ਆਪਣੇ ਗੀਤਾਂ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਂਦੇ ਹਨ। ਉਹ ਗੀਤ ਖੁਦ ਲਿਖਦਾ ਹੈ ਅਤੇ ਗਾ ਕੇ ਲੋਕਾਂ ਨੂੰ ਚੰਡੀਗੜ੍ਹ ਪੁਲਸ ਅਤੇ ਟ੍ਰੈਫਿਕ ਨਿਯਮਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਗੀਤ ਨੂੰ ਉਨ੍ਹਾਂ ਨੇ ਖੁਦ ਲਿਖਿਆ ਅਤੇ ਗਾਇਆ ਵੀ ਹੈ। ਭੁਪਿੰਦਰ ਸਿੰਘ ਦੇ ਇਸ ਗੀਤ ਨੂੰ ਯੂਟਿਊਬ 'ਤੇ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਪਸੰਦ ਵੀ ਕਰ ਰਹੇ ਹਨ।


ਇਸ ਤੋਂ ਪਹਿਲਾਂ ਐਸਆਈ ਭੁਪਿੰਦਰ ਸਿੰਘ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਗੀਤ ‘ਤੇਰਾ ਚਲਣ ਪੱਕਾ ਕਰਨਾ’ ਗਾਇਆ ਸੀ। ਉਨ੍ਹਾਂ ਦਾ ਇਹ ਗੀਤ ਵੀ ਟ੍ਰੈਫਿਕ ਨਿਯਮਾਂ ਬਾਰੇ ਸੀ ਅਤੇ ਇਸ ਗੀਤ ਦੇ ਨਾਲ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਸਬ ਇੰਸਪੈਕਟਰ ਦੇ ਇਸ ਗੀਤ ਨੂੰ ਮੂਸੇਵਾਲਾ ਦੇ ਗੀਤ 295 ਦੀ ਸੁਰ ਦਿੱਤੇ ਸੀ।