ਸਿੱਧੂ ਨੇ ਘੇਰੀ ਮੋਦੀ ਸਰਕਾਰ, ਪੁੱਛਿਆ ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ ?
ਏਬੀਪੀ ਸਾਂਝਾ | 23 Jan 2021 05:08 PM (IST)
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ।ਸਿੱਧੂ ਅਕਸਰ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨ੍ਹਦੇ ਰਹਿੰਦੇ ਹਨ। ਹਾਲਹੀ ਵਿੱਚ ਵੀ ਸਿੱਧੂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ।ਸਿੱਧੂ ਅਕਸਰ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨ੍ਹਦੇ ਰਹਿੰਦੇ ਹਨ। ਹਾਲਹੀ ਵਿੱਚ ਵੀ ਸਿੱਧੂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਤੋਂ ਪੁੱਛਿਆ , " ਹੋਰ ਕਿੰਨਾ ਡਿੱਗੇਗੀ ਕੇਂਦਰ ਸਰਕਾਰ?" ਸਿੱਧੂ ਕਿਸਾਨਾਂ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਵੀ ਸਿੱਧੂ ਨੇ ਇੱਕ ਟਵੀਟ ਕੀਤਾ ਸੀ।ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ "ਇਕ ਸਤਿਕਾਰਯੋਗ ਕਿਸਾਨ ਲਈ, ਅਸਮਾਨਤਾ ਲੱਖਾਂ ਮਰੇ ਲੋਕਾਂ ਵਾਂਗ ਹੈ, ਕਿਸਾਨ ਆਪਣੇ ਬਚਾਅ ਅਤੇ ਸਨਮਾਨ ਲਈ ਲੜ ਰਿਹਾ ਹੈ।"