ਸਿੱਧੂ ਮੂਸੇਵਾਲਾ ਕਤਲ ਕਾਂਡ `ਚ ਲਗਾਤਾਰ ਖੁਲਾਸੇ ਹੁੰਦੇ ਜਾ ਰਹੇ ਹਨ। ਇੱਕ ਤੋਂ ਇੱਕ ਕਰਕੇ ਰਾਜ਼ ਤੋਂ ਪਰਦਾ ਉੱਠਦਾ ਜਾ ਰਿਹਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਸ਼ੂਟਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦਾ ਪਲਾਨ ਵੀ ਗੋਲਡੀ ਬਰਾੜ ਨੇ ਕੈਨੇਡਾ `ਚ ਹੀ ਬਣਾਇਆ ਸੀ। 
ਦੈਨਿਕ ਜਾਗਰਣ ਦੀ ਖਬਰ ਦੇ ਮੁਤਾਬਕ ਪੁਲਿਸ ਜਾਂਚ ਤੋਂ ਇਹ ਸਾਫ਼ ਹੋਇਆ ਹੈ ਕਿ ਗੋਲਡੀ ਨੇ ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਫ਼ਤਿਹਾਬਾਦ ਜਾਣ ਲਈ ਕਿਹਾ ਸੀ। ਉੱਥੇ ਉਹ ਪਹੁੰਚੇ ਅਤੇ ਫ਼ਿਰ ਟਰੱਕ ਅਤੇ ਬੱਸ `ਚ ਸਵਾਰ ਹੋ ਕੇ ਗੁਜਰਾਤ ਨਿਕਲ ਗਏ।


ਇਹ ਸਾਰੇ ਖੁਲਾਸੇ ਪ੍ਰਿਯਵਰਤ ਫ਼ੌਜੀ ਨੇ ਪੁਲਿਸ ਪੁੱਛਗਿੱਛ `ਚ ਕੀਤੇ ਹਨ। ਇਸ ਦੇ ਨਾਲ ਹੀ ਫ਼ੌਜੀ ਨੇ ਪੁਲਿਸ ਨੂੰ ਦਸਿਆ ਕਿ ਗੋਲਡੀ ਨੇ ਉਨ੍ਹਾਂ ਨੂੰ ਜਾਣਕਾਰੀ ਦਿਤੀ ਸੀ ਕਿ ਫ਼ਤਿਹਾਬਾਦ `ਚ ਰਾਮਨਿਵਾਸ ਨਾਂ ਦਾ ਵਿਅਕਤੀ ਉਨ੍ਹਾਂ ਨੂੰ ਮਿਲੇਗਾ। ਉਹ ਤੈਅ ਯੋਜਨਾ ਦੇ ਅਨੁਸਾਰ ਰਾਮਨਿਵਾਸ ਨੂੰ ਮਿਲੇ ਅਤੇ ਉਸ ਨੇ ਸਾਨੂੰ ਇੱਕ ਹੋਟਲ `ਚ ਠਹਿਰਾਇਆ। ਇਸ ਤੋਂ ਬਾਅਦ 30 ਮਈ ਨੂੰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਕਰੇਟਾ ਕਾਰ ਤੋਂ ਹੋਟਲ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਛੱਡ ਦਿਤਾ।


ਅਧਿਕਾਰੀਆਂ ਦੇ ਮੁਤਾਬਕ ਸਚਿਨ ਭਿਵਾਨੀ, ਅੰਕਿਤ, ਪ੍ਰਿਯਵਰਤ, ਕੇਸ਼ਵ ਤੇ ਕਸ਼ਿਸ਼  ਕਰੇਟਾ ਕਾਰ `ਤੇ ਹੋਟਲ ਤੋਂ ਨਿਕਲੇ। ਕੁੱਝ ਹੀ ਦੂਰੀ `ਤੇ ਉਥੇ ਇੱਕ ਰਿਟਜ਼ ਕਾਰ ਪਹੁੰਚੀ, ਜਿਸ ਨੂੰ ਕਿਸ਼ਨ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਕਪਿਲ ਪੰਡਿਤ ਉਸ ਦੇ ਨਾਲ ਬੈਠਾ ਅਤੇ ਫ਼ਿਰ ਕੇਸ਼ਵ ਵੀ ਇਸੇ ਕਾਰ ਵਿੱਚ ਸਵਾਰ ਹੋ ਗਿਆ। ਦੋਵੇਂ ਕਾਰਾਂ ਅੱਗੇ ਜਾ ਕੇ ਰੋਹਤਕ ਹਾਈਵੇ ਹਾਂਸੀ ਪਿੰਡ ਜਾਕੇ ਰੁਕੀਆਂ। ਇਥੇ ਕਿਸ਼ਨ ਦੇ ਰੁਕਣ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਗਿਆ ਸੀ। 


ਇਸ ਦੇ ਨਾਲ ਹੀ ਫ਼ੌਜੀ ਨੇ ਪੁਲਿਸ ਨੂੰ ਇਹ ਵੀ ਦਸਿਆ ਕਿ 31 ਮਈ ਨੂੰ ਕੇਸ਼ਵ, ਕਸ਼ਿਸ਼ ਦੀਪਕ ਹਰਿਆਣਾ ਦੇ ਭਿਵਾਨੀ ਦੇ ਤੋਸ਼ਾਨਾ ਪਿੰਡ `ਚ ਜਾਕੇ ਰੁਕੇ ਸੀ। ਇਸ ਤੋਂ ਬਾਅਦ ਇੱਕ ਜੂਨ ਨੂੰ ਇਨ੍ਹਾਂ ਤਿੰਨਾਂ ਲਈ ਕਪਿਲ ਪੰਡਿਤ ਨੇ ਇੱਕ ਟਰੱਕ ਦਾ ਇੰਤਜ਼ਾਮ ਕੀਤਾ, ਜਿਸ ਵਿੱਚ ਬੈਠ ਕੇ ਉਹ ਅਹਿਮਦਾਬਾਦ ਲਈ ਨਿਕਲੇ।


ਇਸੇ ਦਰਮਿਆਨ ਫ਼ੌਜੀ ਨੂੰ ਗੋਲਡੀ ਦਾ ਫ਼ੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਸੀਂ ਛੇ ਹਥਿਆਰ ਵਿਨੀਤ ਉਰਫ਼ ਬੱਬਨ ਨੂੰ ਸੌਂਪ ਦਿਓ। ਫ਼ੌਜੀ ਨੇ ਉਵੇਂ ਹੀ ਕੀਤਾ। ਗੋਲਡੀ ਦੇ ਹੁਕਮ `ਤੇ ਪ੍ਰਿਯਵਰਤ ਫ਼ੌਜੀ, ਅੰਕਿਤ, ਸਚਿਨ ਤੇ ਕਪਿਲ ਨੇ ਰਾਜਗੜ੍ਹ ਹਾਈਵੇ ਤੋਂ ਇੱਕ ਦੂਜਾ ਟਰੱਕ ਫੜਿਆ ਅਤੇ ਉਹ ਦੋ ਜੂਨ ਨੂੰ ਅਹਿਮਦਾਬਾਦ ਪਹੁੰਚ ਗਏ।


ਇਸ ਤੋਂ ਬਾਅਦ ਵਾਲਵੋ ਬੱਸ ਰਾਹੀਂ ਮੁੰਦਰਾ ਪੋਰਟ ਪਹੁੰਚੇ, ਜਿਥੇ ਆਸ਼ੀਸ਼ ਨਾਂ ਦੇ ਨੌਜਵਾਨ ਨੇ ਉਨ੍ਹਾਂ ਦਾ ਇੱਕ ਫ਼ਲੈਟ `ਚ ਰੁਕਣ ਦਾ ਇੰਤਜ਼ਾਮ ਕੀਤਾ। ਇਸ ਤੋਂ ਬਾਧ 10 ਜੂਨ ਤੱਕ ਅਪਰਾਧੀ ਮੁੰਦਰਾ ਦੇ ਵੱਖ ਵੱਖ ਫ਼ਲੈਟਾਂ `ਚ ਸ਼ਿਫ਼ਟ ਹੁੰਦੇ ਰਹੇ।