ਮਾਨਸਾ : ਉੱਤਰ ਪ੍ਰਦੇਸ਼ ਦੇ ਜ਼ਿਲੇ ਮੇਰਠ ਤੋਂ ਲੱਗਭਗ 315 ਕਿਲੋਮੀਟਰ ਦੀ ਦੂਰੀ ਸਾਈਕਲ ਰਾਹੀਂ ਤੈਅ ਕਰਕੇ ਸੁਭਦੀਪ ਸਿੰਘ ਸਿੱਧੂਮੂਸੇ ਵਾਲਾ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਡਾ. ਅਨਿਲ ਨੌਸਰਾ ਪਿੰਡ ਮੂਸਾ ਪਹੁੰਚੇ। ਕੱਲ ਦੋ ਵਜੇ ਸਾਈਕਲ 'ਤੇ ਸਫਰ ਦੀ ਸ਼ੁਰੂਆਤ ਕਰਕੇ ਡਾ. ਅਨਿਲ ਅੱਜ ਦੁਪਿਹਰ ਪਿੰਡ ਮੂਸਾ ਪਹੁੰਚੇ ਤੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਿੱਧੂ ਦੇ ਮਾਤਾ ਜੀ ਨਾਲ ਮੁਲਾਕਾਤ ਕੀਤੀ। ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਡਾ. ਅਨਿਲ ਨੌਸਰਾਨ ਨੇ ਕਿਹਾ ਕਿ 295 ਗਾਣੇ ਦੀ ਸੱਚੀ ਆਤਮਾ, ਸੱਚਾ ਆਦਮੀ ਤੇ ਸੱਚੇ ਵਿਚਾਰ ਮੈਨੂੰ ਇੱਥੇ ਖਿੱਚ ਕੇ ਲਿਆਏ ਹਨ ਤੇ ਅਮਰ ਸ਼ਹੀਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਕੇ ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਹੈ। ਉਹਨਾਂ ਕਿਹਾ ਕਿ ਮੈਂ 12 ਵਜੇ ਏਥੇ ਪਹੁੰਚ ਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਮਾਤਾ ਜੀ ਨੂੰ ਵੀ ਮਿਲਿਆ ਹਾਂ। ਉਹਨਾਂ ਕਿਹਾ ਕਿ ਮੇਰੀ ਇੱਛਾ ਸੀ ਕਿ ਉਨ੍ਹਾਂ ਦੇ ਪਿਤਾ ਜੀ ਨਾਲ ਵੀ ਮੁਲਾਕਾਤ ਹੁੰਦੀ ਪਰ ਉਹ ਏਥੇ ਮੌਜੂਦ ਨਹੀਂ ਹਨ। ਉਹਨਾਂ ਕਿਹਾ ਕਿ 29 ਮਈ ਤੋਂ ਬਾਅਦ ਹੀ ਮੈ ਸਿੱਧੂ ਮੂਸੇ ਵਾਲਾ ਬਾਰੇ ਜਾਣਿਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਇੰਨੇ ਵੱਡੇ ਸਿੰਗਰ ਹਨ ਤੇ ਮੈਂ ਥੋੜਾ ਥੋੜਾ ਕਰਕੇ ਇਨ੍ਹਾਂ ਬਾਰੇ ਜਾਣਿਆ ਤੇ ਇਨ੍ਹਾਂ ਦੇ ਗਾਣੇ ਸੁਣੇ।
ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਮੇਰਠ ਤੋਂ ਸਾਈਕਲ 'ਤੇ ਪਿੰਡ ਮੂਸਾ ਪਹੁੰਚਿਆ ਡਾ. ਨੌਸਰਾਨ , ਤੈਅ ਕੀਤਾ 315 ਕਿਲੋਮੀਟਰ ਦਾ ਸਫ਼ਰ
ਏਬੀਪੀ ਸਾਂਝਾ | shankerd | 19 Jul 2022 10:31 AM (IST)
ਉੱਤਰ ਪ੍ਰਦੇਸ਼ ਦੇ ਜ਼ਿਲੇ ਮੇਰਠ ਤੋਂ ਲੱਗਭਗ 315 ਕਿਲੋਮੀਟਰ ਦੀ ਦੂਰੀ ਸਾਈਕਲ ਰਾਹੀਂ ਤੈਅ ਕਰਕੇ ਸੁਭਦੀਪ ਸਿੰਘ ਸਿੱਧੂਮੂਸੇ ਵਾਲਾ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਡਾ. ਅਨਿਲ ਨੌਸਰਾ ਪਿੰਡ ਮੂਸਾ ਪਹੁੰਚੇ।
Sidhu Moose Wala
ਪਿੰਡ ਮੂਸਾ ਪਹੁੰਚਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਵਿਚਾਰ ਬਾਰੇ ਡਾ. ਅਨਿਲ ਨੌਸਰਾਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਠੀਕ ਹੈ ਕਿ ਕਿਸੇ ਨੇ ਸਿੱਧੂ ਮੂਸੇਵਾਲਾ ਜੀ ਦਾ ਸ਼ਰੀਰ ਲੈ ਲਿਆ ਹੈ ਲੇਕਿਨ ਆਦਮੀ ਉਹ ਮਰਦਾ ਹੈ, ਜਿਸਨੂੰ ਤੁਸੀਂ ਭੁੱਲ ਜਾਂਦੇ ਹੋ। ਅਗਰ ਤੁਸੀਂ ਯਾਦ ਰੱਖੋਗੇ ਤਾਂ ਉਮਰ ਭਰ ਕੋਈ ਆਦਮੀ ਮਰ ਨਹੀਂ ਸਕਦਾ ਪ੍ਰੰਤੂ ਸਿੱਧੂ ਮੂਸੇਵਾਲਾ ਅਜਿਹੇ ਹਨ ,ਜਿੰਨਾਂ ਦਾ ਭਾਵੇਂ ਸ਼ਰੀਰ ਚਲਾ ਗਿਆ ਹੈ ਪਰ ਉਹ ਅਮਰ ਸ਼ਹੀਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਗਏ ਹਨ, ਅਮਰ ਹੋ ਗਏ ਹਨ ਕਿਉਂਕਿ ਇਨ੍ਹਾਂ ਨੇ ਜਿਹੜਾ 295 ਵਾਲਾ ਗਾਣਾ ਗਾਇਆ ਹੈ, ਉਸ ਵਿੱਚ ਜੋ ਸੱਚਾਈ ਬਿਆਨ ਕੀਤੀ ਹੈ, ਉਹ ਅਜਿਹੀ ਹੈ ਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਸਿੱਧੂ ਦਾ ਫਾਲੋਅਰ ਬਣਾ ਦਿੱਤਾ ਹੈ
Published at: 19 Jul 2022 10:31 AM (IST)