Sidhu Moosewala Brother: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ। ਨਵ ਜਨਮੇ ਬੱਚੇ ਦੇ ਨਾਮ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਸਨ। ਇਸ ਦੌਰਾਨ ਪਹਿਲਾਂ ਖਬਰ ਸੀ ਕਿ ਸਿੱਧੂ ਦੇ ਛੋਟੇ ਭਰਾ ਦਾ ਨਾਮ ਉਸ ਦੇ ਨਾਮ 'ਤੇ ਹੀ ਰੱਖਿਆ ਜਾਵੇਗੀ ਯਾਨੀ ਕਿ ਨਵ ਜਨਮੇ ਬੱਚੇ ਦਾ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਹੋਵੇਗਾ। 



ਪਰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧੀ ਨਵਾਂ ਖੁਲਾਸਾ ਕੀਤਾ ਹੈ। ਬਲਕੌਰ ਸਿੰਘ ਮੁਤਾਬਕ ਉਹਨਾਂ ਦੇ ਘਰ ਆਏ ਨਵੇਂ ਬੱਚੇ ਦਾ ਨਾਮ ਸੁਖਦੀਪ ਸਿੰਘ ਸਿੱਧੂ ਹੋਵੇਗਾ। 



ਲਕੌਰ ਸਿੰਘ ਅਤੇ ਚਰਨ ਕੌਰ ਦੇ ਛੋਟੇ ਪੁੱਤਰ ਦਾ ਜਨਮ ਆਈਵੀਐਫ਼ (IVF) ਤਕਨੀਕ ਰਾਹੀਂ ਸੰਭਵ ਹੋ ਸਕਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ, ਹਾਲਾਂਕਿ ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਬੱਚਾ ਨਾ ਹੋਣ ਕਾਰਨ ਕਿਸੇ ਵੀ ਸਿਹਤ ਸਮੱਸਿਆ ਨਾਲ ਜੂਝ ਰਹੇ ਪ੍ਰੇਸ਼ਾਨ ਜੋੜਿਆਂ ਜਾਂ ਔਰਤਾਂ ਲਈ ਟੈਸਟ ਟਿਊਬ ਬੇਬੀ ਉਮੀਦ ਦੀ ਕਿਰਨ ਹੈ। 


ਔਰਤਾਂ ਵਿੱਚ ਇੱਕ ਫੈਲੋਪੀਅਨ ਟਿਊਬ ਹੁੰਦੀ ਹੈ, ਜੋ ਅੰਡੇ ਤੇ ਸ਼ੁਕਰਾਣੂ ਨੂੰ ਮਿਲਾਉਂਦੀ ਹੈ ਤੇ ਉਨ੍ਹਾਂ ਨੂੰ ਗਰਭ ਧਾਰਨ ਲਈ ਅੰਡਾਸ਼ਯ ਵਿੱਚ ਪਹੁੰਚਾਉਂਦੀ ਹੈ। ਇਸ ਪ੍ਰਕਿਰਿਆ ਵਿੱਚ ਦੋ ਤੋਂ ਤਿੰਨ ਹਫ਼ਤੇ ਲੱਗਦੇ ਹਨ। ਅੰਡੇ ਤੇ ਸ਼ੁਕਰਾਣੂਆਂ ਨੂੰ ਮਾਂ ਦੇ ਗਰਭ ਵਿੱਚ ਵਿਕਸਤ ਕਰਨ ਦੀ ਬਜਾਏ ਇੱਕ ਪ੍ਰਯੋਗਸ਼ਾਲਾ ਵਿੱਚ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ ਯਾਨੀ ਆਈਵੀਐਫ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਤਿਆਰ ਕੀਤੇ ਭਰੂਣ ਨੂੰ ਪਲਾਸਟਿਕ ਦੀ ਬਰੀਕ ਟਿਊਬ ਰਾਹੀਂ ਔਰਤ ਦੇ ਬੱਚੇਦਾਨੀ ਵਿੱਚ ਲਾਇਆ ਜਾਂਦਾ ਹੈ।