Sidhu Moosewala Murder Case:  ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।  ਦਿੱਲੀ ਦੀ ਅਦਾਲਤ ਵੱਲੋਂ ਪੰਜਾਬ ਪੁਲਿਸ ਨੂੰ ਦੋਹਾਂ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਹੈ ਜਿਹਨਾਂ ਨੂੰ ਹੁਣ ਪੰਜਾਬ ਲਿਆਂਦਾ ਜਾ ਰਿਹਾ ਹੈ। ਇਹਨਾਂ ਦੋਹਾਂ ਨੂੰ ਭਲਕੇ ਮਾਨਸਾ ਅਦਾਲਤ  'ਚ ਪੇਸ਼ ਕੀਤਾ ਜਾਵੇਗਾ।  


ਦਸ ਦਈਏ ਕਿ ਕਤਲ ਦੇ ਸਮੇਂ ਸਿਰਫ 19 ਸਾਲਾ ਅੰਕਿਤ ਸੇਰਸਾ ਨੇ ਮੂਸੇਵਾਲਾ ਨੂੰ ਦੋਵੇਂ ਹੱਥਾਂ ਵਿੱਚ ਬੰਦੂਕ ਨਾਲ ਗੋਲੀ ਮਾਰ ਦਿੱਤੀ ਸੀ। ਇਹ ਉਸਦਾ ਪਹਿਲਾ ਕਤਲ ਸੀ। ਕਤਲ ਦੇ ਸਮੇਂ ਉਹ ਮੂਸੇਵਾਲਾ ਦੇ ਸਭ ਤੋਂ ਨੇੜੇ ਸੀ। ਇੰਨਾ ਹੀ ਨਹੀਂ ਉਸ ਨੇ ਇਕ ਫੋਟੋ ਵੀ ਖਿਚਵਾਈ, ਜਿਸ ਵਿਚ ਗੋਲੀ ਨਾਲ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ।