Moosewala Murder Case: ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਖੁਫੀਆ ਏਜੰਸੀਆਂ ਨੂੰ ਹੁਣ ਸੂਚਨਾ ਮਿਲੀ ਹੈ ਕਿ ਬਿਸ਼ਨੋਈ ਦਾ ਭਰਾ ਅਨਮੋਲ (ਅਨਮੋਲ ਬਿਸ਼ਨੋਈ) ਦੇਸ਼ ਛੱਡ ਕੇ ਭੱਜ ਗਿਆ ਹੈ, ਜਦਕਿ ਬਿਸ਼ਨੋਈ ਦਾ ਭਤੀਜਾ ਸਚਿਨ ਫਰਾਰ ਹੈ। ਖੁਫੀਆ ਏਜੰਸੀਆਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਸਚਿਨ ਬਿਸ਼ਨੋਈ ਦੇ ਵੀ ਜਲਦ ਹੀ ਦੇਸ਼ ਛੱਡਣ ਦੀ ਸੰਭਾਵਨਾ ਹੈ।



ਖੁਫੀਆ ਏਜੰਸੀ ਦੇ ਸੂਤਰਾਂ ਮੁਤਾਬਕ ਅਨਮੋਲ ਪਹਿਲਾਂ ਹੀ ਦੇਸ਼ ਛੱਡ ਚੁੱਕਾ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦੇ ਮੁੱਖ ਕੋਆਰਡੀਨੇਟਰ ਸਨ। ਸੂਤਰਾਂ ਨੇ ਦੱਸਿਆ ਕਿ ਲੌਜਿਸਟਿਕਸ ਤੋਂ ਲੈ ਕੇ ਪੂਰੀ ਸਾਜ਼ਿਸ਼ ਦੀ ਯੋਜਨਾ ਬਣਾਉਣ ਤੱਕ ਸਚਿਨ ਅਤੇ ਅਨਮੋਲ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਇਸ ਦੇ ਲਈ ਰੇਕੀ ਕੀਤੀ ਗਈ ਸੀ। ਲਾਰੈਂਸ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ, ਪਰ ਸਿਰਫ਼ ਸਚਿਨ ਅਤੇ ਅਨਮੋਲ ਹੀ ਜਾਣਦੇ ਸਨ ਕਿ ਇਹ ਕਿਵੇਂ ਵਾਪਰਨਾ ਹੈ?


ਇੰਝ ਸਾਹਮਣੇ ਆਇਆ ਨਾਮ 
ਸਭ ਕੁਝ ਪਲਾਨ ਮੁਤਾਬਕ ਹੋਣ ਤੋਂ ਬਾਅਦ ਅਨਮੋਲ ਨੇ ਦੇਸ਼ ਛੱਡ ਦਿੱਤਾ, ਜਦਕਿ ਸਚਿਨ ਦੇ ਵੀ ਦੇਸ਼ ਛੱਡਣ ਦਾ ਡਰ ਹੈ। ਸੂਤਰਾਂ ਨੇ ਦੱਸਿਆ ਹੈ ਕਿ ਸਚਿਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਖੁਦ ਲਈ ਹੈ, ਜਦਕਿ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਤੋਂ ਪੁੱਛਗਿੱਛ 'ਚ ਅਨਮੋਲ ਦਾ ਨਾਂ ਸਾਹਮਣੇ ਆਇਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਹੁਣ ਤੱਕ 5 ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ, ਜਦੋਂ ਕਿ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਉਹ ਸ਼ੂਟਰ ਨਹੀਂ ਹੈ। ਹਾਲਾਂਕਿ ਉਹ ਕਿਸੇ ਨਾ ਕਿਸੇ ਸਾਜ਼ਿਸ਼ ਵਿੱਚ ਸ਼ਾਮਲ ਸੀ। ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਤਿੰਨ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਦੋ ਦੇ ਇਸ ਘਟਨਾ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।