Punjab News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ "ਬਰੋਟਾ" ਆਖਰਕਾਰ ਰਿਲੀਜ਼ ਹੋ ਗਿਆ ਹੈ। ਜਿਵੇਂ ਹੀ ਇਹ ਗੀਤ ਸ਼ਾਮ 6 ਵਜੇ ਲਾਂਚ ਹੋਇਆ, ਫੈਂਸ ਬਹੁਤ ਖੁਸ਼ ਹੋਏ। ਰਿਲੀਜ਼ ਹੋਣ ਦੇ ਇੱਕ ਘੰਟੇ ਦੇ ਅੰਦਰ ਇਸਨੂੰ 254,000 ਤੋਂ ਵੱਧ ਲਾਈਕਸ, ਲਗਭਗ 725,800 ਵਿਊਜ਼ ਅਤੇ 214,000 ਕੁਮੈਂਟਸ ਆਏ।

Continues below advertisement

ਇਸ ਦੇ ਨਾਲ ਹੀ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੈਂਡ ਕਰ ਰਿਹਾ ਹੈ ਅਤੇ ਕੁਮੈਂਟ ਸੈਕਸ਼ਨ ਫੈਂਸ ਦੇ ਭਾਵੁਕ ਮੈਸੇਜ ਨਾਲ ਭਰਿਆ ਹੋਇਆ ਹੈ।

Continues below advertisement

ਪ੍ਰਸ਼ੰਸਕ ਸਿੱਧੂ ਨੂੰ ਯਾਦ ਕਰਦੇ ਹੋਏ ਦਿਲੋਂ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਸਿੱਧੂ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿਉਂਦਾ ਰਹੇਗਾ।" ਬਹੁਤ ਸਾਰੇ ਲੋਕਾਂ ਨੇ ਕਿਹਾ ਕਿ "ਬਰੋਟਾ" ਨੇ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।

ਜਿਵੇਂ ਹੀ ਸਿੱਧੂ ਦੇ ਇੰਸਟਾਗ੍ਰਾਮ 'ਤੇ ਗਾਣੇ ਦੀ ਰਿਲੀਜ਼ ਦੀ Announcement ਹੋਈ, ਲੋਕ ਬਹੁਤ ਖੁਸ਼ ਹੋ ਗਏ। ਗਾਣੇ ਦੇ ਟੀਜ਼ਰ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡ ਤੋੜ ਦਿੱਤੇ ਸਨ। ਸਿਰਫ਼ 24 ਘੰਟਿਆਂ ਵਿੱਚ, ਟੀਜ਼ਰ ਨੂੰ 3.4 ਮਿਲੀਅਨ ਵਿਊਜ਼, 1.06 ਮਿਲੀਅਨ ਲਾਈਕਸ ਅਤੇ 2.04 ਮਿਲੀਅਨ ਕੁਮੈਂਟ ਮਿਲੇ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸਿੱਧੂ ਹਾਲੇ ਵੀ ਪਹਿਲਾਂ ਦੀ ਤਰ੍ਹਾਂ ਹੀ ਮਸ਼ਹੂਰ ਹੈ।

"ਬਰੋਟਾ" ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਨੌਵਾਂ ਗੀਤ ਹੈ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਹ ਗੀਤ ਨਵੰਬਰ ਦੇ ਅੰਤ ਤੋਂ ਪਹਿਲਾਂ ਰਿਲੀਜ਼ ਹੋ ਜਾਵੇਗਾ। ਉਨ੍ਹਾਂ ਨੇ ਸਿੱਧੂ ਦੇ ਹੋਲੋਗ੍ਰਾਮ ਵਰਲਡ ਟੂਰ ਦਾ ਵੀ ਐਲਾਨ ਕੀਤਾ, ਜੋ ਜਨਵਰੀ 2026 ਵਿੱਚ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ।

ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ, 1993 ਨੂੰ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਵਿੱਚ ਹੋਇਆ ਸੀ। 29 ਮਈ, 2022 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਦੀ ਮੌਤ ਤੋਂ ਬਾਅਦ ਵੀ, ਉਨ੍ਹਾਂ ਦੇ ਗੀਤਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਉਨ੍ਹਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਐਲਬਮ, "ਮੂਸ ਪ੍ਰਿੰਟ", ਸਿਰਫ ਚਾਰ ਮਹੀਨਿਆਂ ਵਿੱਚ 100 ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਹੈ। ਹੁਣ ਬਰੋਟਾ ਨੇ ਵੀ ਕੋਈ ਕਸਰ ਨਹੀਂ ਛੱਡੀ ਹੈ। ਉਹ ਹਾਲੇ ਵੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਹਨ।