ਮੋਗਾ: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਖ਼ਿਲਾਫ਼ ਫੋਨ 'ਤੇ ਧਮਕੀ ਦੇਣ ਦੀ ਸ਼ਿਕਾਇਤ ਮੋਗਾ ਦੇ ਐਨਆਰਆਈ ਥਾਣੇ 'ਚ ਦਰਜ ਹੋਈ ਹੈ। ਕਮਲਜੀਤ ਨਾਂ ਦੀ ਕੈਨੇਡੀਅਨ ਔਰਤ ਨੇ ਇੰਗਲੈਂਡ ਦੇ ਫੋਨ ਨੰਬਰ ਤੋਂ ਉਸ ਨੂੰ ਧਮਕੀ ਦੇਣ ਦਾ ਦੋਸ਼ ਲਾਇਆ ਹੈ।
ਐਨਆਰਆਈ ਥਾਣੇ ਦੇ ਐਸਐਚਓ ਅਨੁਸਾਰ ਕਮਲਜੀਤ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਜਦੋਂ ਸਿੱਧੂ ਮੁਸੇਵਾਲਾ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਤਾਂ ਔਰਤ ਨੇ ਉਸ ਦੀ ਮਦਦ ਵੀ ਕੀਤੀ ਸੀ। ਪਹਿਲਾਂ ਤਾਂ ਰਿਸ਼ਤਾ ਚੰਗਾ ਸੀ। ਦੋਵਾਂ ਦੇ ਵਿਆਹ ਹੋਣ ਦੀਆਂ ਗੱਲਾਂ ਵੀ ਹੋਈਆਂ ਪਰ ਗੱਲ ਸਿਰੇ ਨਹੀਂ ਚੜ੍ਹੀ।
ਪੁਲਿਸ ਨੇ ਗਾਇਕ ਮੁਸੇਵਾਲਾ ਨੂੰ ਕਮਲਜੀਤ ਦੀ ਸ਼ਿਕਾਇਤ 'ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਫਿਲਹਾਲ ਮੁਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਮਲਜੀਤ ਜਿਸ ਫੋਨ ਨੰਬਰ ਦੀ ਗੱਲ ਕਰ ਰਹੀ ਹੈ, ਉਹ ਮੁਸੇਵਾਲਾ ਦਾ ਨਹੀਂ ਹੈ।
ਕੀ ਸਿੱਧੂ ਮੂਸੇਵਾਲਾ ਨੇ ਫਿਰ ਕਰਤਾ 'ਕਾਰਾ' ?, ਕੁੜੀ ਸ਼ਿਕਾਇਤ ਲੈ ਪੁਹੰਚੀ ਥਾਣੇ, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
10 Jan 2020 04:05 PM (IST)
ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਖ਼ਿਲਾਫ਼ ਫੋਨ 'ਤੇ ਧਮਕੀ ਦੇਣ ਦੀ ਸ਼ਿਕਾਇਤ ਮੋਗਾ ਦੇ ਐਨਆਰਆਈ ਥਾਣੇ 'ਚ ਦਰਜ ਹੋਈ ਹੈ। ਕਮਲਜੀਤ ਨਾਂ ਦੀ ਕੈਨੇਡੀਅਨ ਔਰਤ ਨੇ ਇੰਗਲੈਂਡ ਦੇ ਫੋਨ ਨੰਬਰ ਤੋਂ ਉਸ ਨੂੰ ਧਮਕੀ ਦੇਣ ਦਾ ਦੋਸ਼ ਲਾਇਆ ਹੈ।
- - - - - - - - - Advertisement - - - - - - - - -