Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਤੇਜ਼, ਹੁਣ ਤੱਕ 8-10 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਕਾਰ ਪੰਜਾਬ ਦੇ ਮੋਗਾ ਤੋਂ ਬਰਾਮਦ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਭੇਤ ਸੁਲਝਾਉਣ ਵਿੱਚ ਲੱਗੀ ਐਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਤਿੰਨ ਰਾਜਾਂ ਦੀ ਪੁਲਿਸ ਅਲਰਟ 'ਤੇ ਹੈ ਤੇ ਪੰਜਾਬ, ਦਿੱਲੀ ਤੇ ਉਤਰਾਖੰਡ ਦੀ ਪੁਲਿਸ ਨੂੰ ਵੀ ਇਸ ਕਤਲ ਨਾਲ ਜੁੜੇ ਕਈ ਅਹਿਮ ਸਬੂਤ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਐਤਵਾਰ ਸ਼ਾਮ ਸਿੱਧੂ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।



ਸਿੱਧੂ ਮੂਸੇਵਾਲਾ ਦਾ ਵਿਆਹ ਪਿੰਡ ਸੰਘਰੇੜੀਂ ਦੀ ਅਮਨਦੀਪ ਕੌਰ ਨਾਲ ਹੋਣਾ ਸੀ। ਅਮਨਦੀਪ ਕੌਰ ਕੈਨਾਡਾ ਦੀ ਪੀਆਰ ਹੈ ਤੇ ਦੋ ਸਾਲ ਪਹਿਲਾਂ ਦੋਨਾਂ ਦੀ ਮੰਗਣੀ ਹੋਈ ਸੀ। ਇੱਕ ਮਹੀਨੇ ਬਾਅਦ ਦੋਨਾਂ ਦਾ ਵਿਆਹ ਹੋਣ ਸੀ। ਦੋਨੋਂ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਜੁਟਿਆ ਹੋਏ ਸੀ।

ਦੱਸ ਦੇਈਏ ਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਵਿਆਹ ਇਸੇ ਸਾਲ ਮਾਰਚ ਮਹੀਨੇ 'ਚ ਹੋਣਾ ਸੀ ਪਰ ਚੋਣਾਂ ਕਾਰਨ ਵਿਆਹ ਦੀ ਤਾਰੀਖ ਟਾਲ ਦਿੱਤੀ ਗਈ। ਪਿੰਡ ਮੂਸੇ ਦੇ ਨਾਲ-ਨਾਲ ਪਿੰਡ ਸੰਘਰੇੜੀਂ 'ਚ ਵੀ ਸੋਗ ਦੀ ਲਹਿਰ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਿੱਧੂ ਦੀ ਮੌਤ ਮਗਰੋਂ ਉਹਨਾਂ ਦੇ ਪਿੰਡ 'ਚ ਸੋਗ ਹੈ ਅਤੇ ਕੱਲ੍ਹ ਕਿਸੇ ਘਰ ਵੀ ਚੁੱਲਾ ਨਹੀਂ ਬਾਲਿਆ ਗਿਆ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਅਕਸਰ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ।

8 ਤੋਂ 10 ਲੋਕ ਹਿਰਾਸਤ 'ਚ ਪਰ ਕੋਈ ਗ੍ਰਿਫ਼ਤਾਰੀ ਨਹੀਂ
ਇਸ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਮੋਗਾ ਤੋਂ ਇੱਕ ਆਲਟੋ ਕਾਰ ਬਰਾਮਦ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਕਤਲ ਕਰਨ ਤੋਂ ਬਾਅਦ ਇਸ ਕਾਰ ਤੋਂ ਫਰਾਰ ਹੋਏ ਸੀ। ਕਾਰ 'ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਹੈ, ਜਿਸ ਨੂੰ ਫਰਜ਼ੀ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਹੁਣ ਤੱਕ ਪੁਲੀਸ ਨੇ 8 ਤੋਂ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਕਤਲ ਵਿੱਚ ਸ਼ਾਮਲ ਦੋ ਵਾਹਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਾਤਲਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉੱਤਰਾਖੰਡ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਵੀ 6 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਉੁਪਰ ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਹੋਣ ਦਾ ਸ਼ੱਕ ਹੈ।