ਮੋਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਰੋੜਾਂ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਦੋ ਦਿਨ ਪਹਿਲਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਕਾਰਨ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਫ਼ੈਨਜ ਡੂੰਘੇ ਸਦਮੇ 'ਚ ਹਨ। ਅਜਿਹਾ ਹੀ ਕੁੱਝ ਮੋਹਾਲੀ ਦੇ ਨੇੜਲੇ ਪਿੰਡ ਵਾਪਰਿਆ ਹੈ। 

 

ਉਥੇ ਹੀ ਮੋਹਾਲੀ ਦੇ ਇੱਕ ਪਿੰਡ 'ਚ ਰਹਿਣ ਵਾਲੇ ਸਿੰਧੂ ਮੂਸੇਵਾਲਾ ਦੇ 17 ਸਾਲਾ ਫੈਨਜ਼ ਨੇ ਸਿੰਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਉਧਰ ਉਸ ਨੂੰ ਸਮੇਂ ਸਿਰ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


ਪਰਿਵਾਰਕ ਮੈਂਬਰਾਂ ਅਨੁਸਾਰ ਅਵਤਾਰ ਸਿੰਘ ਹਰ ਸਮੇਂ ਉਨ੍ਹਾਂ ਦੇ ਗੀਤ ਸੁਣਦਾ ਅਤੇ ਗਾਉਂਦਾ ਰਹਿੰਦਾ ਸੀ। ਉਸ ਨੇ ਕੱਪੜਿਆਂ ਦੇ ਉੱਪਰ ਸਿੰਧੂ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਛਪਵਾਈ ਹੈ। ਕਰਨ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਅਵਤਾਰ ਸਿੰਘ ਨੇ ਕੱਲ੍ਹ ਸਵੇਰੇ ਬਾਥਰੂਮ ਵਿੱਚ ਜਾ ਕੇ ਫਿਨਾਇਲ ਨਿਗਲ ਲਿਆ। ਜਿਸ ਨੂੰ ਦੁਕਾਨ ਮਾਲਕ ਨੇ ਤੁਰੰਤ ਸਿਵਲ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਨ੍ਹਾਂ ਨੂੰ ਫੇਜ਼ 6 ਦੇ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਨੇ ਜ਼ਹਿਰੀਲੀ ਚੀਜ਼ ਪੀ ਲਈ ਹੈ। ਇਸ ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਉਹ ਮੂਸੇਵਾਲਾ ਦਾ ਫ਼ੈਨਜ ਹੈ | ਜਿਸ ਕਾਰਨ ਉਸ ਨੇ ਅਜਿਹਾ ਕੀਤਾ। ਹੁਣ ਉਹ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ।

 

ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾਵਰ ਸਿੱਧੂ 'ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ।