ਚੰਡੀਗੜ੍ਹ: ਕੈਪਟਨ ਦੇ ਅਸਤੀਫੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਧੜੇ ਵਿੱਚ ਖੁਸ਼ੀ ਦੀ ਲਹਿਰ ਹੈ। ਸਿੱਧੂ ਦੇ ਸਲਾਹਕਾਰ ਤੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਆਜ਼ਾਦ ਹੋਣ ਦਾ ਸਮਾਂ ਤੇ ਮੌਕਾ ਹੈ। ਮੌਕਾ ਦੇਣ ਲਈ ਕਾਂਗਰਸ ਲੀਡਰਸ਼ਿਪਦਾ ਸ਼ੁਕਰੀਆ। 






 


ਦੋ ਟਵੀਟ ਕਰਕੇ ਜਨਾਬ ਮੁਸਤਫ਼ਾ ਨੇ ਕਿਹਾ ਕਿ ਸਾਲ 2017 ਵਿਚ ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ ਸਨ ਪਰ ਕਾਂਗਰਸੀਆਂ ਨੂੰ ਹਾਲੇ ਤੱਕ ਕਾਂਗਰਸੀ ਮੁੱਖ ਮੰਤਰੀ ਨਹੀਂ ਮਿਲਿਆ। ਹੁਣ ਉਨ੍ਹਾਂ ਲਈ ਸਾਢੇ ਚਾਰ ਸਾਲ ਦੀ ਉਡੀਕ ਮੁੱਕ ਰਹੀ ਹੈ।