ਚੰਡੀਗੜ੍ਹ : ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ 11 ਨਵੇਂ ਜੱਜਾਂ ਵਿਚ ਕਿਸੇ ਵੀ ਸਿੱਖ ਜੱਜ ਦੀ ਨਿਯੁਕਤੀ ਨਾ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਿੱਖ ਕੌਮ ਨੂੰ ਹੈਰਾਨ ਕਰਨ ਵਾਲਾ ਤੋਹਫ਼ਾ ਮਿਲਿਆ ਹੈ।