ਚੰਡੀਗੜ੍ਹ: ਲੁਧਿਆਣਾ ਬੰਬ ਧਮਾਕੇ (Ludhiana Blast) ਵਿੱਚ ਸਿੱਖਸ ਫਾਰ ਜਸਟਿਸ (SFJ) ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੀ ਗ੍ਰਿਫਤਾਰੀ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਮੁਲਤਾਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਰਮਨੀ ਪੁਲਿਸ (Germany Police) ਨੇ ਗ੍ਰਿਫਤਾਰੀ ਨਹੀਂ ਕੀਤਾ। ਮੁਲਤਾਨੀ ਦੀ ਇੱਕ ਵੀਡੀਓ ਵਾਇਰਲ (Viral Video) ਹੋ ਰਹੀ ਹੈ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਾ ਤਾਂ ਗ੍ਰਿਫ਼ਤਾਰ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੈ।


ਉਧਰ, ਪੰਨੂ ਤੇ ਮੁਲਤਾਨੀ ਦੀ ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਵੀਡੀਓ ਦੇ ਲਿੰਕ ਨੂੰ ਖੋਲ੍ਹਣ 'ਤੇ ਲਿਖਿਆ ਆਉਂਦਾ ਹੈ ਕਿ ਸਰਕਾਰ ਦੀ ਲੀਗਲ ਸ਼ਿਕਾਇਤ ਤੋਂ ਬਾਅਦ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ।


ਦੱਸ ਦਈਏ ਕਿ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਐਸਐਫਜੇ ਦੇ ਮੈਂਬਰ ਜਸਵਿੰਦਰ ਮੁਲਤਾਨੀ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਬੰਬ ਧਮਾਕੇ ਦੇ ਤਾਰ ਜਸਵਿੰਦਰ ਮੁਲਤਾਨੀ ਨਾਲ ਜੋੜੇ ਜਾ ਰਹੇ ਸੀ। ਹੁਣ ਅਚਾਨਕ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ।


ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਐਸਐਫਜੇ ਮੁਖੀ ਗੁਰਪਤਵੰਤ ਪੰਨੂ ਨਾਲ ਬੈਠੇ ਜਸਵਿੰਦਰ ਮੁਲਤਾਨੀ ਨੂੰ ਸਵਾਲ ਜਵਾਬ ਕਰਦਾ ਨਜ਼ਰ ਆ ਰਿਹਾ ਹੈ। ਪੰਨੂ ਨੇ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਮੁਲਤਾਨੀ ਨੂੰ ਨਾ ਗ੍ਰਿਫ਼ਤਾਰ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੈ। ਇਹ ਵੀਡੀਓ ਮੰਗਲਵਾਰ ਦੀ ਦੱਸੀ ਜਾ ਰਹੀ ਹੈ।


ਤਕਰੀਬਨ ਕਰੀਬ ਤਿੰਨ ਮਿੰਟ ਦੀ ਇਸ ਵੀਡੀਓ ’ਚ ਪੰਨੂ ਖੁਦ ਮੇਜ਼ਬਾਨ ਬਣ ਮੁਲਤਾਨੀ ਦਾ ਇੰਟਰਵਿਊ ਲੈ ਰਿਹਾ ਹੈ। ਸੂਤਰਾਂ ਮੁਤਾਬਕ ਵੀਡੀਓ ਜਾਰੀ ਹੋਣ ਤੋਂ ਬਾਅਦ ਤਫ਼ਤੀਸ਼ੀ ਏਜੰਸੀਆਂ ਚੌਕਸ ਹੋ ਗਈਆਂ ਹਨ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿੱਥੋਂ ਜਾਰੀ ਕੀਤੀ ਗਈ ਹੈ।



ਇਹ ਵੀ ਪੜ੍ਹੋ: Punjab Government: ਮੁੱਖ ਮੰਤਰੀ ਚੰਨੀ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904