ਮੋਗਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੋਗਾ ਦੇ ਪਿੰਡ ਰੋਡੇ ਵਿਖ਼ੇ ਨਵੇਂ ਉੱਭਰੇ ਸਿੇੱਖ ਆਗੂ ਅੰਮ੍ਰਿਤਪਾਲ ਸਿੰਘ ਦੇ ਸਮਾਗਮ ਵਿੱਚ ਸੰਬੋਧਨ ਕਰਦਿਆਂ ਗੈਂਗਸਟਰਾਂ ਨੂੰ ਗੈਂਗਸਟਰਵਾਦ ਛੱਡ ਕੇ ਉਹਨਾਂ ਨਾਲ ਆਉਣ ਅਤੇ ਅਗਵਾਈ ਦੇਣ ਦਾ ਸੱਦਾ ਦਿੱਤਾ ਹੈ।
ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਕਿ, ‘ਜਿਵੇਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ, ਸਾਨੂੰ ਦੁੱਖ ਹੋਇਆ। ਜਿਵੇਂ ਤੁਹਾਨੂੰ ਸਰਕਾਰ ਫ਼ੜਕੇ ਮਾਰਦੀ ਹੈ, ਸਾਨੂੰ ਦੁੱਖ ਹੁੰਦੈ। ਤੁਸੀਂ ਭਰਾਵੋ ਵਾਪਸ ਆ ਜਾਉ। ਤੁਸੀਂ ਜੀਂਦੇ ਲੋਕ ਹੋ, ਅਗਵਾਈ ਦਿਓ। ਐਂ ਡਰ ਡਰ ਕੇ ਲੁਕ ਲੁਕ ਕੇ ਰਹਿਣਾ ਸਿੱਖਾਂ ਦਾ ਕੰਮ ਨਹੀਂ ਹੈ।’
ਮਾਨ ਦੇ ਇਸ ਬਿਆਨ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਮਾਨ ਦੇ ਇਸ ਸੱਦੇ ਨੂੰ ਗੈਂਗਸਟਰ ਪ੍ਰਵਾਨ ਕਰਨਗੇ? ਕੀ ਗੈਂਗਸਟਰਾਂ ਨੂੰ ਇਸ ਤਰ੍ਹਾਂ ਹੀ ਮਾਨ ਦੇ ਸੱਦੇ ’ਤੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਕਾਨੂੰਨੀ ਰਾਹ ਪੱਧਰਾ ਹੋ ਸਕੇਗਾ? ਜਾਂ ਕੀ ਕੌਮ ਜਾਂ ਪੰਜਾਬ ਇਸ ਤਰ੍ਹਾਂ ਗੈਂਗਸਟਰਾਂ ਦੀ ਅਗਵਾਈ ਸਵੀਕਾਰ ਕਰ ਲਵੇਗੀ?
ਜ਼ਿਕਰਯੋਗ ਹੈ ਕਿ ਗੈਂਗਸਟਰਾਂ ਦੇ ਖਿਲਾਫ਼ ਕਈ ਸੰਗੀਨ ਅਪਰਾਧਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਕਤਲ, ਫ਼ਿਰੌਤੀਆਂ, ਰੰਗਦਾਰੀਆਂ, ਇਰਾਦਾ-ਏ-ਕਤਲ, ਲੁੱਟਾਂ ਖ਼ੋਹਾਂ ਆਦਿ ਜਿਹੇ ਕਈ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਨਾ ਕੇਵਲ ਗੈਂਗਸਟਰਾਂ ਦੀਆਂ ਆਪਸੀ ਦੁਸ਼ਮਣੀਆਂ ਹਨ ਸਗੋਂ ਇਸ ਵੇਲੇ ਉਹ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣੇ ਹੋਏ ਹਨ ਅਤੇ ਇਕ ਦੂਜੇ ਨੂੰ ਚੁਣੌਤੀਆਂ ਦੇਣ ਦਾ ਦੌਰ ਜਾਰੀ ਹੈ। ਇਸ ਬਾਰੇ ਬਹਿਸ ਖੜ੍ਹੀ ਹੋਵੇਗੀ ਕਿ ਕੀ ਮਾਨ ਦੇ ਸੱਦੇ ’ਤੇ ਗੈਂਗਸਟਰਾਂ ਦਾ ਇੰਜ ਉਨ੍ਹਾਂ ਦੇ ਨਾਲ ਆਉਣਾ ਸੰਭਵ ਜਾਂ ਫ਼ਿਰ ਵਿਹਾਰਕ ਅਤੇ ਕਾਨੂਨੀ ਤੌਰ ’ਤੇ ਵਾਜਬ ਹੋ ਸਕੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ