Lok Sabha Election: ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਨੇ ਕਿਹਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਕੋਈ ਸ਼ਹੀਦ ਪਰਿਵਾਰ ਦਾ ਮੈਂਬਰ ਉਸ ਮਹਾਨ ਸ਼ਹੀਦ ਦੇ ਪਾਏ ਪੂਰਨਿਆਂ ਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਵੇਗਾ ਜਾਂ ਨਹੀ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਬਹੁਤੇ ਸ਼ਹੀਦ ਪਰਿਵਾਰਾਂ ਦੇ ਮੈਬਰ ਬੀਜੇਪੀ, ਬਾਦਲ ਦਲ ਨਾਲ ਚੱਲਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮੈਂਬਰ ਕਦੀ ਵੀ ਬਰਗਾੜੀ ਮੋਰਚੇ ਵਿੱਚ ਨਹੀਂ ਆਏ। 


ਉਨ੍ਹਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ ਚੱਲਣ ਵਾਲੇ ਕਈ ਆਗੂ ਪਾਰਟੀ ਨੂੰ ਛੱਡਕੇ ਚਲੇ ਗਏ ਹਨ। ਫਿਰ ਸਾਡੇ ਸਿੱਖ ਇਤਿਹਾਸ ਵਿੱਚ ਵੀ ਇਹ ਵਰਣਨ ਹੈ ਕਿ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰ ਵੀ ਗੁਰਸਿੱਖੀ ਸੋਚ ਨੂੰ ਨਹੀਂ ਸਨ ਪ੍ਰਣਾਏ ਹੋਏ ਜਿਸ ਦੀ ਬਦੌਲਤ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਤਾਗੱਦੀ ਦੀ ਬਖਸ਼ਿਸ਼ ਨਹੀਂ ਕੀਤੀ। 


ਉਨ੍ਹਾਂ ਨੇ ਕਿਹਾ ਕਿ ਇਸ ਲਈ ਇਹ ਵੀ ਜ਼ਰੂਰੀ ਨਹੀਂ ਕਿ ਕੋਈ ਸ਼ਹੀਦ ਪਰਿਵਾਰ ਦਾ ਮੈਂਬਰ ਉਸ ਮਹਾਨ ਸ਼ਹੀਦ ਦੇ ਪਾਏ ਪੂਰਨਿਆਂ ਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਵੇਗਾ ਜਾਂ ਨਹੀਂ। ਅਸੀਂ 40 ਸਾਲਾਂ ਤੋਂ ਆਪਣੀ ਸੋਚ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਕੌਮ ਨੂੰ ਅਗਵਾਈ ਦਿੱਤੀ ਹੈ, ਉਸ ਉਤੇ ਨਿਰੰਤਰ ਪਹਿਰਾ ਵੀ ਦਿੰਦੇ ਆ ਰਹੇ ਹਾਂ ਤੇ ਉਸ ਮਿੱਥੇ ਗਏ ਨਿਸ਼ਾਨੇ ਲਈ ਹਕੂਮਤੀ ਜ਼ਬਰ ਤੇ ਵਖਰੇਵਿਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਕੌਮੀ ਜਿੰਮੇਵਾਰੀ ਨਿਭਾਅ ਰਹੇ ਹਾਂ। 


ਇਹ ਵੀ ਪੜ੍ਹੋ: Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?


ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਬਹੁਤ ਸੋਚ ਸਮਝਕੇ ਬਲਦੇਵ ਸਿੰਘ ਗਗੜਾ ਜੋ ਬਹੁਤ ਹੀ ਮਿਹਨਤੀ ਤੇ ਗਰੀਬ ਪਰਿਵਾਰ ਵਿੱਚੋਂ ਪੰਥਕ ਖਿਆਲਾਂ ਦੇ ਧਾਰਨੀ ਸੋਚ ਵਾਲੇ ਹਨ, ਉਨ੍ਹਾਂ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਜਦੋਂਕਿ ਸਰਬਜੀਤ ਸਿੰਘ ਖ਼ਾਲਸਾ ਜੋ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਹਨ, ਉਨ੍ਹਾਂ ਨੂੰ ਦੋ ਵਾਰੀ ਪਾਰਟੀ ਤੋਂ ਉਮੀਦਵਾਰ ਦੀ ਟਿਕਟ ਦਿੱਤੀ ਪਰ ਉਹ ਦੋਵੇਂ ਵਾਰੀ ਪਾਰਟੀ ਨੂੰ ਪਿੱਠ ਦੇ ਗਏ ਸਨ।


ਸਿਮਰਨਜੀਤ ਮਾਨ ਨੇ ਫਰੀਦਕੋਟ ਲੋਕ ਸਭਾ ਹਲਕੇ ਉਤੇ ਚੋਣ ਲੜ ਰਹੇ ਪਾਰਟੀ ਉਮੀਦਵਾਰ ਬਲਦੇਵ ਸਿੰਘ ਗਗੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਹਿੱਤ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਤੇ ਸ਼ਹੀਦ ਪਰਿਵਾਰਾਂ ਵਿੱਚੋਂ ਬਹੁਤੇ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਖ਼ਾਲਸਾ ਪੰਥ ਵਿਰੋਧੀ ਸ਼ਕਤੀਆਂ ਨੂੰ ਸਹਿਯੋਗ ਕਰਨ ਉਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ। 


ਉਨ੍ਹਾਂ ਕਿਹਾ ਕਿ ਜਿਥੋ ਤੱਕ ਸਰਬਜੀਤ ਸਿੰਘ ਖ਼ਾਲਸਾ ਨੂੰ ਪਾਰਟੀ ਉਮੀਦਵਾਰ ਬਣਾਉਣ ਵਾਰੇ ਕੁਝ ਸੱਜਣਾਂ ਦੇ ਸੁਝਾਅ ਆਏ ਹਨ, ਉਨ੍ਹਾਂ ਨੂੰ ਤੇ ਖਾਲਸਾ ਨੂੰ ਇਹ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਅਸੀਂ ਲੰਮੇ ਸਮੇਂ ਤੋਂ ਜਦੋਂ ਤੋਂ ਬੇਅੰਤ ਸਿੰਘ ਸ਼ਹੀਦ ਹੋਏ ਹਨ, ਉਸ ਸਮੇਂ ਤੋਂ ਹੀ ਹਰ ਸਾਲ 31 ਅਕਤੂਬਰ ਨੂੰ ਦਿੱਲੀ ਵਿਖੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਦੇ ਹੋਏ, ਅਰਦਾਸ ਕਰਦੇ ਆਏ ਹਾਂ। ਪਰ ਨਾ ਸਰਬਜੀਤ ਸਿੰਘ ਖ਼ਾਲਸਾ ਤੇ ਨਾ ਹੀ ਹੋਰ ਬਹੁਤ ਵੱਡੀ ਗਿਣਤੀ ਦੇ ਸ਼ਹੀਦ ਪਰਿਵਾਰ ਕਦੀ ਵੀ ਇਸ 31 ਅਕਤੂਬਰ ਦੇ ਸਹੀਦੀ ਦਿਹਾੜੇ ਵਿੱਚ ਸ਼ਾਮਲ ਨਹੀਂ ਹੋਏ ਤੇ ਨਾ ਹੀ ਸਰਬਜੀਤ ਸਿੰਘ ਦੇ ਪਿੱਛੇ ਖੜ੍ਹੇ ਸਿਆਸੀ ਆਗੂ ਵੀ 31 ਅਕਤੂਬਰ ਨੂੰ ਦਿੱਲੀ ਵਿਖੇ ਕਦੇ ਹਾਜਰ ਹੋਏ।


ਇਹ ਵੀ ਪੜ੍ਹੋ: Lok Sabha Election 2024: ਝਾੜੂ ਵਾਲਾ ਬਟਨ ਦਬਾਓ, ਮੈਨੂੰ ਮੁੜ ਜੇਲ੍ਹ ਜਾਣੋਂ ਬਚਾਓ, ਕੇਜਰੀਵਾਲ ਦੀ ਪੰਜਾਬੀਆਂ ਨੂੰ ਭਾਵੁਕ ਅਪੀਲ