ਚੰਡੀਗੜ੍ਹ: ਗਾਇਕ ਮਨਕੀਰਤ ਔਲਖ ਵਿਦੇਸ਼ ਤੋਂ ਪੰਜਾਬ ਵਾਪਸ ਆ ਗਏ ਹਨ। ਮਨਕੀਰਤ ਨੇ ਲਾਈਵ ਸ਼ੋਅ ਕਰਨਾ ਸੀ, ਜਿਸ ਲਈ ਸ਼ਨੀਵਾਰ ਨੂੰ ਮਨਕੀਰਤ ਸਖਤ ਸੁਰੱਖਿਆ ਦੇ ਨਾਲ ਲਾਈਵ ਸ਼ੋਅ ਕਰਨ ਲਈ ਦਿੱਲੀ ਲਈ ਰਵਾਨਾ ਹੋਏ। ਪੰਜਾਬ ਪਹੁੰਚ ਕੇ ਮਨਕੀਰਤ ਫਿਰ ਤੋਂ ਆਪਣੇ ਪੁਰਾਣੇ ਅੰਦਾਜ਼ 'ਚ ਪੂਰੇ ਟਸ਼ਨ 'ਚ ਨਜ਼ਰ ਆਏ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੰਜਾਬ ਪਹੁੰਚਣ ਦੀ ਵੀਡੀਓ ਰੀਲ ਵੀ ਬਣਾਈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।


ਇਹ ਵੀ ਪੜ੍ਹੋ- Sidhu Moosewala Murder: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਫਰਾਰ



ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮਨਕੀਰਤ ਔਲਖ 'ਤੇ ਕਈ ਦੋਸ਼ ਲੱਗੇ ਸਨ। ਇਸ ਦੌਰਾਨ ਮਨਕੀਰਤ ਨੇ ਆਪਣੀ ਤਰਫੋਂ ਸਪੱਸ਼ਟੀਕਰਨ ਵੀ ਦਿੱਤਾ ਪਰ ਬੰਬੀਹਾ ਗੈਂਗ ਨੇ ਮਨਕੀਰਤ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਮਨਕੀਰਤ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ, ਉੱਥੇ ਹੀ ਮਨਕੀਰਤ ਵੀ ਕਰੀਬ 3 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ।


ਇਹ ਵੀ ਪੜ੍ਹੋ- ਗੁਰਦੁਆਰਿਆਂ ਦੇ ਕੰਟਰੋਲ ਲਈ ਜੰਗ ਤੇਜ਼! ਦਾਦੂਵਾਲ ਨੂੰ ਭਾਜਪਾ ਤੇ ਝੀਂਡਾ ਨੂੰ ਕਾਂਗਰਸ ਦੀ ਹਮਾਇਤ, ਸੁਖਬੀਰ ਵੱਲੋਂ ਕੌਮ ਨੂੰ ਵੰਡਣ ਦੀਆਂ ਸਾਜਿਸ਼ਾਂ ਨੂੰ ਮਾਤ ਪਾਉਣ ਦਾ ਸੱਦਾ


ਵੈਸੇ, ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਪੰਜਾਬ ਪੁਲਿਸ ਦੀ ਜਾਂਚ ਵਿੱਚ ਮਨਕੀਰਤ ਔਲਖ ਦੀ ਇਸ ਕਤਲ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਸ ਨੂੰ ਔਲਖ ਦੀ ਸਾਜ਼ਿਸ਼ ਦੱਸਿਆ ਸੀ। ਬੰਬੀਹਾ ਗੈਂਗ ਨੇ ਕਿਹਾ ਸੀ ਕਿ ਮਨਕੀਰਤ ਔਲਖ ਸਾਰੇ ਪੰਜਾਬੀ ਗਾਇਕਾਂ ਦੀ ਜਾਣਕਾਰੀ ਲਾਰੈਂਸ ਗੈਂਗ ਨੂੰ ਦਿੰਦਾ ਹੈ। ਉਹ ਗਾਇਕਾਂ ਤੋਂ ਪੈਸੇ ਇਕੱਠੇ ਕਰਕੇ ਲਾਰੈਂਸ ਗੈਂਗ ਨੂੰ ਵੀ ਦਿੰਦਾ ਹੈ।


 




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।