ਮਾਨਸਾ: ਅੱਜ ਸੂਬੇ ਭਰ ‘ਚ ਕਿਸਾਨਾਂ ਵਲੋਂ ਖੇਤੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਜਿਸ ‘ਚ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕੁਝ ਅਜਿਹਾ ਹੀ ਮਾਨਸਾ ਕਿਸਾਨ ਪ੍ਰਦਰਸ਼ਨ ਦੌਰਾਨ ਵੀ ਵੇਖਣ ਨੂੰ ਮਿਲਿਆ। ਜਿੱਥੇ ਕਿਸਾਨਾਂ ਦੇ ਹੱਕ ‘ਚ ਪੰਜਾਬੀ ਗਾਇਕ ਸਿੱਧੂ ਮੁੱਸੇ ਵਾਲਾ ਨਿੱਤਰੇ।

ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੁੱਸੇ ਵਾਲਾ ਦੇ ਨਾਲ ਪ੍ਰਦਰਸ਼ਨ ਵਿੱਚ ਨੋਜਵਾਨਾਂ ਦਾ ਹਜੂਮ ਵੀ ਨਜ਼ਰ ਆਇਆ। ਜਿਨ੍ਹਾਂ ਨੇ ਖੇਤੀ ਆਰਡੀਨੇਂਸ ਵਾਪਸ ਲਓ ਦੇ ਨਾਰੇ ਲਾਏ ਤੇ ਇਨ੍ਹਾਂ ਨਾਰਿਆਂ ਨਾਲ ਪੂਰਾ ਮਾਨਸਾ ਗੂੰਜ ਗਿਆ।  ਦੱਸ ਦਈਏ ਕਿ ਅੱਜ ਤੱਕ ਇੰਨੀ ਭੀੜ ਕਦੇ ਵੀ ਕਿਸੇ ਵੀ ਰਾਜਨੇਤਾ ਦੇ ਸਮਾਗਮ ‘ਚ ਨਜ਼ਰ ਨਹੀਂ ਆਈ ਜਿੰਨੀ ਅੱਜ ਕਿਸਾਨਾਂ ਦੇ ਸਮਰਥਨ ਵਿੱਚ ਸਿੱਧੂ ਮੁੱਸੇ ਵਾਲਾ ਦੇ ਨਾਲ ਨਜ਼ਰ ਆਈ।



ਗਾਇਕ ਸਿੱਧੂ ਮੁੱਸੇ ਵਾਲਾ ਨੇ ਇਸ ਦੌਰਾਨ ਪੀਐਮ ਮੋਦੀ ‘ਤੇ ਕਿਸਾਨਾਂ ਲਈ ਗੀਤ ਲਿਖਿਆ ਅਤੇ ਗਾਇਆ। ਮੁੱਸੇ ਵਾਲਾ ਇਸ ਦੌਰਾਨ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਦਿਨ ਆਰਡੀਨੇਂਸ ਪੇਸ਼ ਕੀਤਾ ਜਾਣਾ ਸੀ, ਰਾਜ ਸਭਾ ਟੀਵੀ ਹੀ ਬੰਦ ਕਰ ਦਿੱਤਾ ਤਾਂ ਜੋ ਕੋਈ ਵੇਖ ਨਾ ਸਕੇ। ਉਸ ਨੇ ਕਿਹਾ ਪੀਐਮ ਮੋਦੀ ਰਾਜ ਕਰੇ ਪਰ ਉਹ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਰਾਜ ਕਰੇ। ਅਸੀ ਵੀ ਤੁਹਾਡੇ ਰਾਜ ਵਿੱਚ ਖੁਸ਼ ਹਾਂ। ਪਰ ਅੱਜ ਦੇਸ਼ ਦਾ 60 ਕਰੋੜ ਕਿਸਾਨ ਸੜਕਾਂ ‘ਤੇ ਹੈ।

ਸਿੱਧੂ ਮੁੱਸੇ ਵਾਲਾ ਨੇ ਅੱਗੇ ਕਿਹਾ ਕਿ ਪਿਛਲੇ ਮਹੀਨੇ ਆਰਬੀਆਈ  ਦੇ ਗਵਰਨਰ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਿਸਾਨ ਨੂੰ ਮਜ਼ਦੂਰ ਬਣਾ ਕੇ ਸ਼ਹਿਰ ਵਿੱਚ ਲਵਾਂਗੇ। ਇਹ ਕਿਸਾਨ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹਨ। ਸਿੱਧੂ ਨੇ ਸਰਕਾਰ ਦੀ ਸੋਚ ‘ਤੇ ਵੀ ਸਵਾਲ ਕੀਤਾ।

ਕਿਸਾਨਾਂ ਦਾ ਵੱਡਾ ਐਲਾਨ, ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ

ਖੇਤੀ ਬਿੱਲਾਂ ਦਾ ਵਿਰੋਧ ਜਾਰੀ, ਕਿਸਾਨਾਂ ਦੇ ਸਮਰਥਨ 'ਚ ਪੰਜਾਬੀ ਗਾਇਕ ਵੀ ਸੜਕਾਂ ਤੇ ਉੱਤਰੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904