ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅੰਦਰ ਪੈਂਦੇ ਫਗਵਾੜਾ ਦੀ ਇੱਕ ਛੇ ਮਹੀਨਿਆਂ ਦੀ ਲੜਕੀ ਦੀ ਚੰਡੀਗੜ੍ਹ ਪੀਜੀਆਈ ਵਿਖੇ ਕੋਰੋਨਾ ਨਾਲ ਮੌਤ ਹੋ ਗਈ ਹੈ।
ਦਿਲ ਦੇ ਰੋਗ ਦਾ ਇਲਾਜ ਕਰਵਾਉਣ ਲਈ ਮਾਪਿਆਂ ਨੇ ਲੜਕੀ ਨੂੰ ਪੀਜੀਆਈ ਲਿਆਂਦਾ ਸੀ। ਬੱਚੀ ਬੁੱਧਵਾਰ ਨੂੰ ਕੋਰੋਨਵਾਇਰਸ ਨਾਲ ਸੰਕਰਮਿਤ ਪਾਈ ਗਈ ਸੀ ਅਤੇ ਅੱਜ ਉਸਦੀ ਮੌਤ ਹੋ ਗਈ। ਪੰਜਾਬ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ।