Punjab News: ਰੇਲਵੇ ਵਿਭਾਗ ਇਸ ਵੇਲੇ ਰੇਲਵੇ ਡਿਵੀਜ਼ਨ ਦੇ ਪਠਾਨਕੋਟ-ਜੰਮੂ ਸੈਕਸ਼ਨ 'ਤੇ ਚੱਲ ਰਹੇ ਕੰਮ ਕਰਕੇ ਰੱਦ ਕੀਤੀਆਂ ਗਈਆਂ ਰੇਲਾਂ ਨੂੰ ਬਹਾਲ ਨਹੀਂ ਕਰ ਰਿਹਾ ਹੈ, ਪਰ ਕਈ ਟ੍ਰੇਨਾਂ ਹੁਣ ਕਿੰਨੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।

Continues below advertisement

ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜੰਮੂ-ਪਠਾਨਕੋਟ ਸੈਕਸ਼ਨ 'ਤੇ ਚੱਲ ਰਹੇ ਪੁਲ ਬਣਾਉਣ ਦੇ ਕੰਮ ਕਰਕੇ 31 ਮਾਰਚ ਤੱਕ 20 ਟ੍ਰੇਨਾਂ 31 ਮਈ ਤੱਕ ਰੱਦ ਰਹਿਣਗੀਆਂ। ਇਸ ਤੋਂ ਇਲਾਵਾ, 14 ਟ੍ਰੇਨਾਂ ਨੂੰ ਵਿਚਕਾਰੋਂ ਵਾਪਸ ਮੋੜਿਆ ਜਾ ਰਿਹਾ ਹੈ, ਜਿਨ੍ਹਾਂ ਨੂੰ 31 ਮਈ ਤੱਕ ਇਸੇ ਤਰ੍ਹਾਂ ਸ਼ਾਰਟ ਟਰਮੀਨੇਟ ਕਰ ਚਲਾਇਆ ਜਾਵੇਗਾ।

Continues below advertisement

ਇਨ੍ਹਾਂ ਵਿੱਚੋਂ ਵਿਭਾਗ 1 ਅਪ੍ਰੈਲ ਤੋਂ ਚਾਰ ਟ੍ਰੇਨਾਂ ਨੂੰ ਬਹਾਲ ਕਰਕੇ ਯਾਤਰੀਆਂ ਨੂੰ ਕੁਝ ਰਾਹਤ ਦੇਣ ਜਾ ਰਿਹਾ ਹੈ। ਇਨ੍ਹਾਂ ਵਿੱਚ ਨਵੀਂ ਦਿੱਲੀ-ਕਟੜਾ ਵੰਦੇ ਭਾਰਤ, ਕਟੜਾ-ਨਵੀਂ ਦਿੱਲੀ ਵੰਦੇ ਭਾਰਤ, ਭਗਤ ਕੀ ਕੋਠੀ-ਜੰਮੂ ਤਵੀ ਅਤੇ ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈਸ ਸ਼ਾਮਲ ਹਨ।