Chandigarh Delivery Girl: ਜ਼ਿੰਦਗੀ ਵਿਚ ਕੁਝ ਲੋਕ, ਤੰਦਰੁਸਤ ਹੋਣ ਦੇ ਬਾਵਜੂਦ, ਅਸਫ਼ਲਤਾ ਲਈ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਚੰਡੀਗੜ੍ਹ ਦੀ 'ਡਿਲੀਵਰੀ ਗਰਲ' ਵਿਦਿਆ ਅਜਿਹੇ ਲੱਖਾਂ-ਕਰੋੜਾਂ ਲੋਕਾਂ ਲਈ ਮਿਸਾਲ ਹੈ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਵਿੱਦਿਆ ਸੜਕ ਹਾਦਸੇ ਤੋਂ ਬਾਅਦ ਉਸ ਦਾ ਅੱਧਾ ਸਰੀਰ ਬੇਅਸਰ ਹੋ ਗਿਆ। ਉਹ 11 ਸਾਲ ਤੱਕ ਮੰਜੇ 'ਤੇ ਰਹੀ। ਫਿਰ ਉਸ ਨੇ ਹਿੰਮਤ ਕੀਤੀ ਅਤੇ ਰਾਸ਼ਟਰੀ ਪੱਧਰ 'ਤੇ ਬਾਸਕਟਬਾਲ ਅਤੇ ਟੇਬਲ ਟੈਨਿਸ ਖੇਡਿਆ।


ਵਿੱਦਿਆ ਨੇ ਸਕੂਬਾ ਡਾਈਵਿੰਗ ਤੇ ਤੈਰਾਕੀ ਵੀ ਕੀਤੀ ਅਤੇ ਏਰੀਅਲ ਯੋਗਾ ਵੀ ਸਿੱਖਿਆ ਅਤੇ ਹੁਣ ਸਿਖਾਉਂਦੀ ਵੀ ਹੈ। ਫ਼ਿਲਾਹਲ ਉਹ ਆਪਣੇ ਗੁਜ਼ਾਰੇ  ਲਈ Swiggy ਵਿੱਚ ਇੱਕ ਡਿਲੀਵਰੀ ਗਰਲ ਵਜੋਂ ਕੰਮ ਕਰ ਰਹੀ ਹੈ।


ਇਹ ਵੀ ਪੜ੍ਹੋ: ABP News-C Voter Survey: ਮੋਦੀ ਨੂੰ ਟੱਕਰ ਦੇ ਰਹੇ ਨੇ ਕੇਜਰੀਵਾਲ, 'ਸਰਵੇ ਤੋਂ ਬਾਅਦ ਪੀਐੱਮ ਮੋਦੀ ਦੀ ਉੱਡੀ ਨੀਂਦ'


ਵਿੱਦਿਆ ਦਾ ਕਹਿਣਾ ਹੈ ਕਿ ਉਸ ਦਾ ਲੱਕ ਤੋਂ ਹੇਠਲਾ ਹਿੱਸਾ ਕੰਮ ਨਹੀਂ ਕਰਦਾ। ਇਸ ਵਿੱਚ ਕੁਝ ਵੀ ਮਹਿਸੂਸ ਨਹੀਂ ਹੁੰਦਾ। ਅਜਿਹੇ 'ਚ ਸਰੀਰ ਦੇ ਇਸ ਹਿੱਸੇ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਪਿਛਲੇ ਦੋ ਹਫ਼ਤਿਆਂ ਤੋਂ ਉਹ ਸ਼ਹਿਰ ਵਿੱਚ ਫੂਡ ਡਿਲੀਵਰੀ ਕਰ ਰਹੀ ਹੈ। ਵਿੱਦਿਆ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੀ ਰਹਿਣ ਵਾਲੀ ਨਹੀਂ ਹੈ। ਇਸ ਦੇ ਬਾਵਜੂਦ ਉਹ ਸ਼ਹਿਰ ਦੀਆਂ ਸੜਕਾਂ 'ਤੇ ਗੂਗਲ ਮੈਪ ਦੀ ਮਦਦ ਲੈ ਕੇ ਫੂਡ ਡਿਲੀਵਰੀ ਦੇ ਇਸ ਕੰਮ ਨਾਲ ਜੁੜੀ ਹੋਈ ਹੈ।


ਸਾਲ 2007 ਵਿੱਚ ਸਾਈਕਲ ਚਲਾ ਰਹੀ ਸੀ। ਇਸ ਦੌਰਾਨ ਪੁਲ਼ 'ਤੇ ਉਸ ਦਾ ਸਾਈਕਲ ਕਾਬੂ ਤੋਂ ਬਾਹਰ ਹੋ ਗਿਆ ਅਤੇ ਉਹ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਕਮਰ ਦਾ ਹੇਠਲਾ ਹਿੱਸਾ ਅਪਾਹਜ ਹੋ ਗਿਆ। ਉਦੋਂ ਤੋਂ ਉਹ ਬੈੱਡ 'ਤੇ ਰਹਿਣ ਲੱਗੀ। ਉਸ ਦੇ ਮਾਪਿਆਂ ਨੇ ਆਪਣੀ ਯੋਗਤਾ ਅਨੁਸਾਰ ਉਸ ਦਾ ਇਲਾਜ ਕਰਵਾਇਆ। ਹਾਲਾਂਕਿ, ਕਿਸੇ ਵੀ ਡਾਕਟਰ ਨੇ ਇਹ ਨਹੀਂ ਕਿਹਾ ਕਿ ਉਹ ਦੁਬਾਰਾ ਜ਼ਿੰਦਗੀ ਵਿੱਚ ਚੱਲ ਸਕੇਗੀ। ਉਹ ਮੰਜੇ 'ਤੇ ਪਈ ਰਹੀ। ਲਗਭਗ 11 ਸਾਲ ਤੱਕ ਉਹ ਮੰਜੇ 'ਤੇ ਪਈ ਰਹੀ। ਜਿਸ ਤੋਂ ਬਾਅਦ ਮੁੜ ਉਸ ਨੇ ਹੌਂਸਲੇ ਤੇ ਜਜ਼ਬੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।