ਚੰਡੀਗੜ੍ਹ: ਵਿਵਾਦਿਤ ਐਸਐਸਪੀ ਰਾਜਜੀਤ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਰਾਜਜੀਤ ਮੋਗਾ ਦੇ ਪੁਲਿਸ ਕਪਤਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਪਰ ਹੁਣ ਉਨ੍ਹਾਂ ਨੂੰ PAP 4 ਬਟਾਲੀਅਨ ਮੋਹਾਲੀ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਰਾਜਜੀਤ ਦੀ ਥਾਂ ਕਮਲਜੀਤ ਸਿੰਘ ਢਿੱਲੋਂ ਨੂੰ ਮੋਗਾ ਦੇ ਨਵੇਂ ਪੁਲਿਸ ਕਪਤਾਨ ਵਜੋਂ ਲਾਇਆ ਗਿਆ ਹੈ।

 

ਪੰਜਾਬ ਵਿੱਚ ਨਸ਼ਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਪੜਤਾਲ ਵਿੱਚ ਰਾਜਜੀਤ ਦਾ ਨਾਂਅ ਆਇਆ ਸੀ, ਜਿਸ ਤੋਂ ਬਾਅਦ ਉਹ ਹਾਈਕੋਰਟ ਵੀ ਚਲੇ ਗਏ ਸਨ।