ਚੰਡੀਗੜ੍ਹ: ਪੰਜਾਬ ਵਿੱਚ ਵੱਖ-ਵੱਖ ਗੈਂਗਸਟਰ ਤੇ ਅੱਤਵਾਦੀ ਆਪਣੇ ਨੈੱਟਵਰਕ ਦਾ ਵਿਸਤਾਰ ਕਰਨ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਫੇਸਬੁੱਕ ਤੇ ਵਟਸਐਪ ਦੀ ਵੱਡੇ ਪੱਧਰ 'ਤੇ ਵਰਤੋਂ ਕਰ ਰਹੇ ਹਨ। ਆਪਣੇ ਸਾਥੀਆਂ ਨਾਲ ਵੱਖ-ਵੱਖ ਕੰਮਾਂ ਲਈ ਸੰਪਰਕ ਕਰਨ ਲਈ ਉਹ ਸਿੱਧੀ ਕਾਲ ਕਰਨ ਦੀ ਬਜਾਏ ਫੇਸਬੁੱਕ ਤੇ ਵਟਸਐਪ 'ਤੇ ਹੀ ਗੱਲਬਾਤ ਕਰਕੇ ਆਪਣਾ ਕੰਮ ਸਾਰ ਰਹੇ ਹਨ। ਇਸ ਨਾਲ ਉਨ੍ਹਾਂ ਦੇ ਜਲਦੀ ਫੜੇ ਜਾਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਸੂਬੇ ਦੀਆਂ ਵੱਖ-ਵੱਖ ਏਜੰਸੀਆਂ ਅਜਿਹੇ ਮਾਮਲਿਆਂ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ, ਕਿਉਂਕਿ ਪਾਕਿਸਤਾਨ ਦੀ ਆਈਐਸਆਈ ਗੜਬੜ ਕਰਨ ਲਈ ਅੱਤਵਾਦੀਆਂ ਨੂੰ ਹਥਿਆਰਾਂ ਨਾਲ ਭੇਜਣ ਵਿਚ ਲੱਗੀ ਹੋਈ ਹੈ। ਅੱਤਵਾਦੀ ਵੱਡੇ ਪੱਧਰ 'ਤੇ ਫੇਸਬੁੱਕ ਤੇ ਵਟਸਐਪ ਦਾ ਸਹਾਰਾ ਲੈ ਰਹੇ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਸਟੇਟ ਇੰਟੈਲੀਜੈਂਸ ਵੀ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਵਿਸ਼ੇਸ਼ ਨਜ਼ਰ ਰੱਖੇਗੀ। ਇਸ ਦੇ ਲਈ ਸਟਾਫ ਨੂੰ ਬਕਾਇਦਾ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਸਮੇਂ ਰਹਿੰਦਿਆਂ ਵੱਖ-ਵੱਖ ਘਟਨਾਵਾਂ ਤੋਂ ਪਹਿਲਾਂ ਹੀ ਗੈਂਗਸਟਰਾਂ ਤੇ ਅੱਤਵਾਦੀਆਂ ਦੀਆਂ ਯੋਜਨਾਵਾਂ ਬਾਰੇ ਪਤਾ ਕੀਤਾ ਜਾ ਸਕੇ।