ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਿਛਲੇ ਹਫ਼ਤੇ ਪਏ ਤੇਜ਼ ਮੀਂਹ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਹਾਲੇ ਵੀ ਸਥਿਤੀ ਹੜ੍ਹਾਂ ਵਾਲੀ ਬਣੀ ਹੋਈ ਹੈ। ਇਸ ਦਰਮਿਆਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਨੇ ਵੱਡਾ ਫੈਸਲਾ ਲਿਆ ਹੈ ਕਿ ਅਗਲੇ 5 ਦਿਨਾਂ ਤੱਕ ਭਾਖੜਾ ਡੈਮ 'ਚੋਂ ਪਾਣੀ ਨਹੀਂ ਛੱਡਿਆ ਜਾਵੇਗਾ।
BBMB ਪ੍ਰਸ਼ਾਸਨ ਦੇ ਮੁਤਾਬਕ ਭਾਖੜਾ ਡੈਮ ਵਿੱਚ ਹਾਲੇ ਤੱਕ ਸਥਿਤੀ ਕੰਟਰੋਲ ਵਿੱਚ ਹੈ। ਜੇਕਰ ਹਿਮਾਚਲ ਵਿੱਚ ਭਾਰੀ ਬਾਰਿਸ਼ ਨਾ ਹੋਈ ਤਾਂ ਅਗਲੇ 5 ਦਿਨ ਪਾਣੀ ਛੱਡਣ ਨਹੀਂ ਛੱਡਿਆ ਜਾਵੇਗਾ। ਮੌਜੂਦਾ ਸਮੇਂ ਦੇਖਿਆ ਜਾਵੇ ਤਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 38 ਫੁੱਟ ਦੂਰ ਹੈ। ਅੱਜ ਦੀ ਤਰੀਕ ਯਾਨੀ 17 ਜੁਲਾਈ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਲੇਵਲ 1741.30 ਫੁੱਟ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੇ ਖਤਰੇ ਦਾ ਲੇਵਲ 1680 ਫੁੱਟ 'ਤੇ ਬਣਦਾ ਹੈ। ਹਾਲੇ ਤੱਕ ਡੈਮ ਵਿੱਚ ਪਾਣੀ 38 ਫੁੱਟ ਹੋਰ ਸਟੋਰ ਕੀਤਾ ਜਾ ਸਕਦਾ ਹੈ। ਕਈ ਲੱਖ ਕਿਉਸਿਕ ਪਾਣੀ ਆਉਣ ਨਾਲ ਵੀ 38 ਫੁਟ ਦੀ ਸਟੋਰੇਜ਼ ਨਹੀਂ ਭਰੇਗੀ। ਭਾਖੜਾ ਡੈਮ ਵਿੱਚ ਫਲੱਡ ਗੇਟ 1645 ਫੁੱਟ 'ਤੇ ਖੋਲ੍ਹੇ ਜਾਂਦੇ ਹਨ।
ਓਧਰ ਭਾਖੜਾ ਡੈਮ ਤੋਂ ਹੇਠਾਂ ਤਲਵਾੜਾ ਦੇ ਪੌਂਗ ਡੈਮ ਤੋਂ ਅੱਜ ਫਿਰ ਪਾਣੀ ਛੱਡਿਆ ਜਾਵੇਗਾ। ਬੀਤੇ ਦਿਨ 22 ਹਜ਼ਾਰ 300 ਕਿਊਸਿਕ ਪਾਣੀ ਛੱਡਿਆ ਗਿਆ ਸੀ। ਅੱਜ ਪੌਂਗ ਡੈਮ ਤੋਂ ਫਿਰ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਕਿ ਬੀਤੇ ਦਿਨ ਛੱਡੇ ਗਏ ਪਾਣੀ ਤੋਂ ਡੇਢ ਗੁਣਾ ਜ਼ਿਆਦਾ ਹੈ। ਅੱਜ ਕੁੱਲੂ 'ਚ ਫਿਰ ਬੱਦਲ ਫਟਣ ਕਾਰਨ ਬਿਆਸ ਦਰਿਆ ਦਾ ਪਾਣੀ ਵੱਧ ਗਿਆ ਹੈ।
ਬੀ. ਬੀ. ਐੱਮ. ਬੀ. ਵੱਲੋਂ ਕਿਹਾ ਗਿਆ ਹੈ ਕਿ ਅਜਿਹੇ 'ਚ ਪੌਂਗ ਡੈਮ ਤੋਂ ਪਾਣੀ ਛੱਡਣਾ ਜਾਰੀ ਰਹੇਗਾ। ਬੀਤੇ ਦਿਨ ਛੱਡੇ ਗਏ 22,300 ਕਿਊਸਿਕ ਪਾਣੀ ਦੇ ਬਾਵਜੂਦ ਡੈਮ ਦੇ ਪਾਣੀ ਦਾ ਪੱਧਰ 1370 ਤੋਂ ਵੱਧ ਕੇ 1375 ਹੋ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial