12 ਸਾਲਾ ਬੱਚੀ ਨੇ ਦਿੱਤਾ ਬੇਟੇ ਨੂੰ ਜਨਮ, ਮੱਤਰਏ ਪਿਓ ਦੀ ਸ਼ਰਮਨਾਕ ਕਰਤੂਤ
ਏਬੀਪੀ ਸਾਂਝਾ | 10 Apr 2019 03:05 PM (IST)
12 ਸਾਲਾ ਬੱਚੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਸ ਦੇ ਸੌਤੇਲਾ ਪਿਓ ਪੀੜਤਾ ਨਾਲ ਵਾਰ-ਵਾਰ ਬਲਾਤਕਾਰ ਕਰਦਾ ਰਿਹਾ। ਪੀੜਤਾ ਦਾ ਸੌਲੇਤਾ ਪਿਓ ਉਸ ਦੀ ਮਾਂ ਦੇ ਕੰਮ ‘ਤੇ ਜਾਣ ਮਗਰੋਂ ਸ਼ਰਾਬ ਦੇ ਨਸ਼ੇ ‘ਚ ਇਸ ਹਰਕਤ ਨੂੰ ਅੰਜ਼ਾਮ ਦਿੰਦਾ ਰਿਹਾ।
ਮੁਹਾਲੀ: ਰਿਸ਼ਤਿਆਂ ਦਾ ਸ਼ਰਮਸਾਰ ਹੋਣਾ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਸਾਹਮਣੇ ਆਈ ਖ਼ਬਰ ਮੁਤਾਬਕ 12 ਸਾਲਾ ਬੱਚੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਸ ਦੇ ਮੱਤਰਏ ਪਿਓ ਪੀੜਤਾ ਨਾਲ ਵਾਰ-ਵਾਰ ਬਲਾਤਕਾਰ ਕਰਦਾ ਰਿਹਾ। ਪੀੜਤਾ ਦਾ ਸੌਲੇਤਾ ਪਿਓ ਉਸ ਦੀ ਮਾਂ ਦੇ ਕੰਮ ‘ਤੇ ਜਾਣ ਮਗਰੋਂ ਸ਼ਰਾਬ ਦੇ ਨਸ਼ੇ ‘ਚ ਇਸ ਹਰਕਤ ਨੂੰ ਅੰਜ਼ਾਮ ਦਿੰਦਾ ਰਿਹਾ। ਉਸ ਨੇ ਪੁਲਿਸ ਸਾਹਮਣੇ ਆਪਣੇ ਜ਼ੁਰਮ ਦਾ ਕਬੂਲਨਾਮਾ ਕੀਤਾ ਹੈ। ਪੁਲਿਸ ਨੇ ਐਫਆਈਆਰ ਦਰਜ ਕਰ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚੀ ਦਾ ਵਧਿਆ ਹੋਇਆ ਢਿੱਡ ਦੇਖ ਕੇ ਸਕੂਲ ਟੀਚਰ ਨੇ ਉਸ ਦੀ ਜਾਂਚ ਕਰਵਾਈ। ਜਾਂਚ ‘ਚ ਪਤਾ ਲੱਗਿਆ ਬੱਚੀ 7 ਮਹੀਨੇ ਦੀ ਗਰਭਵਤੀ ਹੈ। ਇਸ ਤੋਂ ਬਾਅਦ ਹੁਣ ਦੇਰ ਰਾਤ ਬੱਚੀ ਨੇ ਚੰਡੀਗੜ੍ਹ ਦੇ ਜੀਐਮਸੀਐਚ-32 ‘ਚ ਬੇਟੇ ਨੂੰ ਜਨਮ ਦਿੱਤਾ। ਪੀੜਤਾ ਦੀ ਹਾਲਤ ਨਾਜੁਕ ਹੈ ਜਦਕਿ ਬੱਚਾ ਤੰਦਰੁਸਤ ਹੈ। ਪੀੜਤਾ ਦੀ ਉਮਰ ਘੱਟ ਹੋਣ ਕਾਰਨ ਉਸ ਨੂੰ ਡਿਲੀਵਰੀ ਤੋਂ ਇੱਕ ਹਫਤਾ ਪਹਿਲਾਂ ਹੀ ਹਸਤਪਾਲ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਉਸ ਦਾ ਸਿਜ਼ੇਰੀਅਨ ਰਾਹੀਂ ਜਣੇਪਾ ਕਰਾਇਆ ਗਿਆ। ਬੱਚੀ ਦੀ ਉਮਰ ਘੱਟ ਹੋਣ ਕਾਰਨ ਬੱਚਾ ਉਸ ਨੂੰ ਨਹੀਂ ਦਿੱਤਾ ਜਾਵੇਗਾ। ਉਸ ਦਾ ਪਾਲਣ ਕਿਸੇ ਚਾਈਲਡ ਸੰਗਠਨ ‘ਚ ਕੀਤਾ ਜਾਵੇਗਾ। ਪੀੜਤਾ ਕਿੱਥੇ ਰਹੇਗੀ, ਇਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ।