ਸੰਗਰੂਰ: ਦੇਸ਼ ਭਰ 'ਚ ਲੱਗੇ ਕੋਰੋਨਵਾਇਰਸ (Coronavirus) ਕਾਰਨ ਬਹੁਤ ਸਾਰੇ ਪੰਜਾਬੀ ਸ਼ਰਧਾਲੂ ਮਹਾਰਾਸ਼ਟਰ ਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੇ ਹੋਏ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਯਤਨਾਂ ਤੇ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਵਾਪਸ ਲੈਆਂਦਾ ਗਿਆ। ਅੱਜ ਸੰਗਰੂਰ ਵਿੱਚ 16 ਸ਼ਰਧਾਲੂ ਵਾਪਸ ਪਰਤੇ ਹਨ। ਜਿਨ੍ਹਾਂ ਦੀ ਹੁਣ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕਿ ਟੈਸਟ ਲਈ ਭੇਜੇ ਗਏ ਹਨ। ਦੱਸ ਦੇਈਏ ਕਿ ਲੌਕਡਾਊਨ ਕਾਰਨ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ ਸਨ ਜਿਸ ਕਾਰਨ ਇਨ੍ਹਾਂ ਸ਼ਰਧਾਲੂਆਂ ਦਾ ਵਾਪਸ ਆਉਣ ਮੁਸ਼ਕਲ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨਾਲ ਗੱਲ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਰਸਤਾ ਸਾਫ ਕਿਤਾ। ਕੁਝ ਬੱਸਾਂ ਮਹਾਰਾਸ਼ਟਰ ਸਰਕਾਰ ਨੇ ਭੇਜੀਆਂ ਅਤੇ ਕੁਝ ਬੱਸਾਂ ਪੰਜਾਬ ਤੋਂ ਵੀ ਇਨ੍ਹਾਂ ਸ਼ਰਧਾਲੂਆਂ ਨੂੰ ਲੈਣ ਲਈ ਪਹੁੰਚੀਆਂ ਹਨ। 16 ਸ਼ਰਧਾਲੂਆਂ 'ਚ 14 ਸੰਗਰੂਰ ਦੇ ਹਨ ਤੇ ਦੋ ਬਰਨਾਲਾ ਜ਼ਿਲ੍ਹੇ ਦੇ ਹਨ।