ਬਠਿੰਡਾ: ਇੱਥੋਂ ਦੇ ਪਿੰਡ ਦਿਓਣ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ। ਇਸ ਦੇ ਨਾਲ ਹੀ ਕਿਸਾਨਾਂ ਨੇ ਖੇਤਾਂ ਵਿੱਚ ਖੜ੍ਹੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਆ ਰਹੇ ਹਾਂ ਕਿਉਂਕਿ ਅੱਗ ਲਾਉਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਮੁਆਵਜ਼ਾ ਦੇਣ ਦਾ ਲਾਰਾ ਲਾਉਂਦੀ ਆ ਰਹੀ ਹੈ ਪਰ ਅੱਜ ਤੱਕ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਇਸ ਦੇ ਚੱਲਦੇ ਅੱਗ ਲਾਉਣ ਤੋਂ ਸਿਵਾ ਸਾਡੇ ਕੋਲ਼ੇ ਕੋਈ ਹੋਰ ਹੱਲ ਨਹੀਂ। ਇਸ ਦੇ ਨਾਲ ਹੀ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ ਤਾਂ ਕੁਝ ਹੱਲ ਹੋ ਸਕਦਾ ਹੈ।

ਕਿਸਾਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਪੱਕਾ ਹੱਲ ਨਹੀਂ। ਇਸ ਤੋਂ ਬਾਅਦ ਵੀ ਸਾਡੇ ਖ਼ਰਚੇ ਹੋਰ ਵਧਣਗੇ ਕਿਉਂਕਿ ਅੱਗੇ ਅਸੀਂ ਫਸਲ ਬੀਜਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਢਿੱਡ ਭਰ ਰਹੇ ਹਾਂ। ਅੱਜ ਦੇ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਸਾਡੇ ਖਿਲਾਫ ਮਾਰੂ ਨੀਤੀਆਂ ਅਪਣਾ ਰਹੀ ਹੈ ਤੇ ਆਏ ਦਿਨ ਕੋਈ ਨਾ ਕੋਈ ਕਾਨੂੰਨ ਲਿਆ ਕੇ ਸਾਨੂੰ ਮਾਰਨਾ ਚਾਹੁੰਦੀ ਹੈ।

ਇੱਥੇ ਕਿਸਾਨਾਂ ਨੇ ਇਹ ਵੀ ਸਾਫ਼ ਕਿਹਾ ਕਿ ਅਸੀਂ ਕਿਸੇ ਪਰਚੇ ਤੋਂ ਨਹੀਂ ਡਰਦੇ ਜੇਕਰ ਰੋਟੀ ਹੀ ਖਾਣੀ ਹੈ ਤਾਂ ਇੱਥੇ ਖਾਲਾਂਗੇ ਨਹੀਂ ਤਾਂ ਜੇਲ੍ਹ ਖਾਵਾਂਗੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿਸਾਨ ਸੁਖੀ ਵੱਸੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904