ਪਠਾਨਕੋਟ: ਪੰਜਾਬ ਵਿੱਚ ਆਵਾਰਾ ਘੁੰਮਣ ਵਾਲੇ ਪਸ਼ੂਆਂ ਕਰਕੇ ਸੜਕਾਂ 'ਤੇ ਨਿੱਤ ਹਾਦਸੇ ਹੋ ਰਹੇ ਹਨ। ਇਨ੍ਹਾਂ ਪਸ਼ੂਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ ਤੇ ਕਈਆਂ ਦੀ ਜਾਨ ਜਾ ਚੁੱਕੀ ਹੈ। ਬੀਤੀ ਰਾਤ ਸੁਜਾਨਪੁਰ ਹਲਕੇ ‘ਚ ਵੀ ਆਵਾਰਾ ਜਾਨਵਰਾਂ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਬੀਤੀ ਰਾਤ ਜਦੋਂ ਇੱਕ ਬਾਈਕ ‘ਤੇ ਦੋ ਲੋਕ ਜਾ ਰਹੇ ਸੀ ਤਾਂ ਅਚਾਨਕ ਆਵਾਰਾ ਜਾਨਵਰਾਂ ਦਾ ਝੁੰਡਸੜਕ ‘ਤੇ ਆ ਗਿਆ। ਇਸ ਕਾਰਨ ਦੋਵੇਂ ਇਨ੍ਹਾਂ ਨਾਲ ਟੱਕਰਾ ਗਏ ਤੇ ਹਾਦਸੇ ‘ਚ ਦੋਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਵਿਅਕਤੀ ਹੋਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ‘ਚ ਪ੍ਰਸਾਸ਼ਨ ਲਈ ਗੁੱਸਾ ਹੈ ਤੇ ਉਨ੍ਹਾਂ ਨੇ ਆਵਾਰਾ ਜਾਨਵਰਾਂ ਦੀ ਵਧ ਰਹੀ ਗਿਣਤੀ ‘ਤੇ ਨਕੇਲ ਕੱਸਣ ਦੀ ਅਪੀਲ ਕੀਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸਾਸ਼ਣ ਨੂੰ ਇਸ ਖਿਲਾਫ ਜਲਦੀ ਕਦਮ ਚੁੱਕਣੇ ਚਾਹਿਦੇ ਹਨ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਹੋ ਸਕੇ।